ਪੱਤਰ ਪ੍ਰੇਰਕ
ਨੰਗਲ, 18 ਅਕਤੂਬਰ
ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਪਿੰਡ ਗੋਹਲਣੀ ਅਤੇ ਰਾਏਪੁਰ ਵਿੱਚ ਤਿਆਰ ਹੋਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਨਾਲ ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਪਿਆਰ ਸਿੰਘ ਜਸਵਾਲ, ਰਮੇਸ਼ ਦਸਗਰਾਂਈ ਹਾਜ਼ਰ ਸਨ। ਸਪੀਕਰ ਰਾਣਾ ਕੇਪੀ ਨੇ ਕਿਹਾ ਕਿ ਪਿੰਡ ਗੋਹਲਣੀ ਵਿਚ 60 ਲੱਖ ਦੀ ਲਾਗਤ ਨਾਲ ਦੋ ਕਿਲੋਮੀਟਰ ਅਤੇ ਪਿੰਡ ਰਾਏਪੁਰ ਵਿਚ 54 ਲੱਖ ਦੀ ਲਾਗਤ ਨਾਲ ਸੜਕ ਤਿਆਰ ਕਰਵਾਈ ਜਾ ਰਹੀ ਹੈ।