ਨਿੱਜੀ ਪੱਤਰ ਪ੍ਰੇਰਕ
ਨੰਗਲ, 14 ਮਾਰਚ
ਨੇੜਲੇ ਪਿੰਡ ਭਲਾਣ ਵਿਚ ਅੱਜ 67ਵੀਂ ਸੀਨੀਅਰ ਪੰਜਾਬ ਕਬੱਡੀ ਚੈਪੀਅਨਸ਼ੀਪ ਲੜਕੇ ਤੇ ਲੜਕੀਆਂ ਸਮਾਪਤ ਹੋ ਗਈ। ਇਸ ਮੌਕੇ ਇਨਾਮਾਂ ਦੀ ਵੰਡ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਦਾਰਾ ਸਿੰਘ, ਮਿਲਖਾ ਸਿੰਘ, ਪ੍ਰਗਟ ਸਿੰਘ ਅਤੇ ਧਿਆਨ ਚੰਦ ਵਰਗੇ ਖਿਡਾਰੀ ਪੈਦਾ ਕਰ ਕੇ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਟੇਡੀਅਮ ਦੀਆਂ ਘਾਟਾਂ ਨੂੰ ਦੂਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਦੇ ਕਲੱਬ ਨੂੰ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।