ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਸਤੰਬਰ
‘ਕਹਾਣੀ ਪੰਜਾਬ’ ਵੱਲੋਂ ਡਲਹੌਜ਼ੀ ਵਿੱਚ ਰਾਮ ਸਰੂਪ ਅਣਖੀ ਸਿਮਰਤੀ ਕਹਾਣੀ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦੇ ਉਦਘਾਟਨ ਸੈਸ਼ਨ ਦੀ ਸ਼ੁਰੂਆਤ ਵਿੱਚ ‘ਕਹਾਣੀ ਪੰਜਾਬ’ ਦੇ ਸੰਪਾਦਕ ਤੇ ਗੋਸ਼ਟੀ ਦੇ ਪ੍ਰਬੰਧਕ ਕਰਾਂਤੀ ਪਾਲ ਨੇ ਸਾਰਿਆਂ ਨੂੰ ‘ਜੀ ਆਇਆਂ’ ਆਖਿਆ ਅਤੇ ਤਿੰਨ ਰੋਜ਼ਾ ਗੋਸ਼ਟੀ ਦੇ ਉਦੇਸ਼ ਅਤੇ ਰੂਪ-ਰੇਖਾ ਬਾਰੇ ਚਾਨਣਾ ਪਿਆ। ਉਨ੍ਹਾਂ ਕਿਹਾ ਕਿ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲਕਾਰ ਤੇ ਕਹਾਣੀਕਾਰ ਰਾਮ ਸਰੂਪ ਅਣਖੀ ਦੀ ਕਲਪਨਾ ਸੀ ਕਿ ਵੱਖ-#ਵੱਖ ਭਾਰਤੀ ਭਾਸ਼ਾਵਾਂ ਦੇ ਕਹਾਣੀਕਾਰਾਂ ਨੂੰ ਕਹਾਣੀ ਪਾਠ ’ਤੇ ਚਰਚਾ ਲਈ ਇੱਕ ਸਾਂਝਾ ਮੰਚ ਮੁਹੱਈਆ ਕਰਵਾਇਆ ਜਾਵੇ। ਅਮਰਦੀਪ ਸਿੰਘ ਗਿੱਲ ਨੇ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ’ਤੇ ਪਾਠ ਕੀਤਾ। ਅਜੈ ਸੋਨੀ ਨੇ ‘ਰੇਤ ਦਾ ਇਨਸਾਨ’ (ਗੁਜਰਾਤੀ), ਉਮੇਦ ਧਾਨੀਆ ਨੇ ‘ਵਹਿਮ ਦੇ ਭਰੋਸੇ ਠਾਕਰਾਂ ਦਾ ਗੜ੍ਹ’ (ਰਾਜਸਥਾਨੀ), ਵਲਸਨ ਵਾਤੁਸਰੇ ਦੀ ਕਹਾਣੀ ‘ਅਨੁਗਮਨ’ (ਮਲਿਆਲਮ) ਟੀਐੱਨ ਸਤੀਸ਼ਨ ਅਤੇ ਮਨਮੋਹਨ ਬਾਵਾ ਦੀ ਪੰਜਾਬੀ ਕਹਾਣੀ ‘ਤੁਸੀਂ ਕੌਣ ਹੋ?’ ਰਾਜ ਕੁਮਾਰ ਮਹਿਰਾ ਨੇ ਸੁਣਾਈ। ਦੂਜੇ ਸੈਸ਼ਨ ਵਿੱਚ ਰਾਜੇਸ਼ਵਰ ਰਾਜੂ ਨੇ ‘ਗੋਵੰਸ਼’ (ਡੋਗਰੀ) ਤੇ ਰਾਜ਼ੀ ਤਾਹਿਰ ਭਗਤ ਨੇ ‘ਹਿਟਲਰ’ (ਕਸ਼ਮੀਰੀ) ਤੇ ਸੂਰਜ ਬੜਤਿਆ ਨੇ ‘ਕਾਮਰੇਡ ਦਾ ਬਕਸਾ’ ਕਹਾਣੀ ਸੁਣਾਈ। ਅਸਾਮ ਵਿੱਚ ਪ੍ਰਚਲਿਤ ‘ਗਲਪ ਕਥਾ’ ਲਈ ਇੱਕ ਵਿਸ਼ੇਸ਼ ਸੈਸ਼ਨ ਹੋਇਆ ਤੇ ਇਸ ਤੋਂ ਅਗਲੇ ਸੈਸ਼ਨ ਵਿੱਚ ਰੇਮਨ ਨੇ ‘ਬੌਬ ਕੱਟ’ (ਪੰਜਾਬੀ) ਕਹਾਣੀ ਨਾਲ ਸਰੋਤ ਕੀਲ ਦਿੱਤੇ। ਸਮੂਹ ਸੈਸ਼ਨਾਂ ਦੀ ਪ੍ਰਧਾਨਗੀ ਨਾਵਲਕਾਰ ਤੇ ਕਹਾਣੀਕਾਰ ਅਬਦੁਲ ਬਿਸਮਿੱਲਾਹ ਵੱਲੋਂ ਕੀਤੀ ਗਈ।