ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਗਸਤ
ਫਿਲਮ ਅਦਾਕਾਰ ਤੇ ਸਿਆਸੀ ਆਗੂ ਰਾਜ ਬੱਬਰ ਤੇ ਜਯਾ ਪ੍ਰਦਾ ਸਮੇਤ ਹੋਰਨਾਂ ਕਲਾਕਾਰਾਂ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਆ ਰਹੀ ਫਿਲਮ ‘ਭੂਤ ਅਕੰਲ ਤੁਸੀ ਗ੍ਰੇਟ ਹੋ’ ਦੀ ਸਫਲਤਾ ਦੀ ਅਰਦਾਸ ਕੀਤੀ। ਇਸ ਦੌਰਾਨ ਅਭਿਨੇਤਾ ਗੌਰਵ ਕੱਕੜ ਨੇ ਆਪਣੀ ਆਉਣ ਵਾਲੀ ਫਿਲਮ ਰਾਊਡੀ ਸਿੰਘ ਦੀ ਸਫਲਤਾ ਲਈ ਅਰਦਾਸ ਕਰਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉੱਘੀ ਫਿਲਮ ਕਲਾਕਾਰ ਜਯਾ ਪ੍ਰਦਾ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਪੰਜਾਬੀ ਫਿਲਮ ਹੈ। ਉਧਰ ਰਾਜ ਬੱਬਰ ਨੇ ਆਖਿਆ ਕਿ ਉਹ ਹਮੇਸ਼ਾ ਗੁਰੂਘਰ ਨਾਲ ਜੁੜੇ ਰਹੇ ਹਨ। ਉਨ੍ਹਾਂ ਨਾਲ ਕਲਾਕਾਰ ਅਯਾਨਾ ਢਿੱਲੋਂ ਤੇ ਹੋਰ ਟੀਮ ਮੈਂਬਰ ਹਾਜ਼ਰ ਸਨ।