ਪੱਤਰ ਪ੍ਰੇਰਕ
ਨੰਗਲ, 20 ਜੂਨ
ਇਲਾਕੇ ਵਿਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਬੀਬੀਐਮਬੀ ਦੇ ਸਟੋਰ ਅਤੇ ਰੇਲਵੇ ਟਰੈਕ ਵੀ ਹੁਣ ਸੁਰੱਖਿਅਤ ਨਹੀਂ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਬੀ.ਬੀ.ਐਮ.ਬੀ. ਅਧੀਨ ਰੇਲਵੇ ਟਰੈਕ ’ਤੇ ਲਾਈਨ ਬਦਲਣ ਲਈ ਲਗਾਏ ਗਏ ਦੋ ਕੁਇੰਟਲ ਦੇ ਪੁਆਇੰਟ ਅਤੇ ਬਿਜਲੀ ਵਿਭਾਗ ਵੱਲੋ ਬਣਾਏ ਸਟੋਰ ਵਿਚੋਂ 60 ਕਿਲੋ ਤਾਂਬੇ ਦੀਆਂ ਤਾਰਾਂ ਸਮੇਤ ਹੋਰ ਸਮਾਨ ਵੀ ਚੋਰੀ ਕਰ ਲਿਆ ਹੈ। ਚੋਰੀ ਹੋਈ ਤਾਂਬੇ ਦੀ ਤਾਰ ਦੀ ਕੀਮਤ ਹੀ ਲਗਪਗ 45000 ਰੁਪਏ ਬਣਦੀ ਹੈ| ਬੀਬੀਐਮਬੀ ਦੇ ਚੀਫ ਇੰਜਨੀਅਰ ਸੀਪੀ ਸਿੰਘ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਸਬੰਧੀ ਨੰਗਲ ਪੁਲੀਸ ਨੂੰ ਸ਼ਿਕਾਇਤ ਭੇਜੀ ਗਈ ਹੈ।