ਪੱਤਰ ਪ੍ਰੇਰਕ
ਤਰਨ ਤਾਰਨ, 9 ਅਕਤੂਬਰ
ਪਿੰਡ ਰਸੂਲਪੁਰ ਕਲਾਂ ਵਿੱਚ ਅੱਜ ਬੀਐੱਸਐੱਫ਼ ਵੱਲੋਂ ਭਾਰੀ ਫੋਰਸ ਨਾਲ ਇੱਕ ਵਿਅਕਤੀ ਦੇ ਘਰ ਛਾਪਾ ਮਾਰਿਆ ਗਿਆ। ਬੀਐੱਸਐੱਫ਼ ਦੇ ਕਰੀਬ 40 ਅਧਿਕਾਰੀਆਂ ਤੇ ਜਵਾਨਾਂ ਦੀ ਟੀਮ ਪਿੰਡ ਵਿੱਚ ਪਹੁੰਚੀ ਪਰ ਸਬੰਧਤ ਵਿਅਕਤੀ ਘਰ ਵਿੱਚ ਮੌਜੂਦ ਨਹੀਂ ਸੀ। ਇਸ ਮਗਰੋਂ ਬੀਐੱਸਐੱਫ਼ ਦੇ ਅਧਿਕਾਰੀ ਉਸ ਦੇ ਪਿਤਾ ਨੂੰ ਨਾਲ ਲੈ ਕੇ ਨੇੜਲੇ ਪਿੰਡ ਸ਼ੇਰੋਂ ਗਏ, ਜਿਥੇ ਉਹ ਇੱਕ ਲੈਬਾਰਟਰੀ ਚਲਾਉਂਦਾ ਹੈ। ਟੀਮ ਵੱਲੋਂ ਲੈਬਾਰਟਰੀ ਵਿੱਚ ਫਰੋਲਾ-ਫਰਾਲੀ ਕੀਤੀ ਗਈ। ਹਾਲੇ ਇਸ ਛਾਪੇ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ। ਖ਼ਬਰ ਲਿਖੇ ਜਾਣ ਤੱਕ ਸ਼ੱਕੀ ਵਿਅਕਤੀ ਦੇ ਪਿਤਾ ਨੂੰ ਛੱਡਿਆ ਨਹੀਂ ਗਿਆ ਸੀ।
ਪਿੰਡ ਦੀ ਸਰਪੰਚ ਅਨੁਸਾਰ ਇਸ ਕਾਰਵਾਈ ਬਾਰੇ ਬੀਐੱਸਐੱਫ਼ ਵੱਲੋਂ ਪਿੰਡ ਦੀ ਪੰਚਾਇਤ ਤੱਕ ਪਹੁੰਚ ਨਹੀਂ ਕੀਤੀ ਗਈ ਸੀ।