ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ਵਿੱਚ ਚੋਣ ਅਖਾੜਾ ਭਖ਼ ਗਿਆ ਹੈ। ਲੁਧਿਆਣਾ-ਮੋਗਾ ਜ਼ਿਲ੍ਹੇ ਦੀ ਹੱਦ ’ਤੇ ਪੈਂਦਾ ਪਿੰਡ ਕਿਲੀ ਚਾਹਲਾਂ ਸਿਆਸੀ ਧਿਰਾਂ ਦੀ ਪਸੰਦ ਬਣ ਗਿਆ ਹੈ। ਮਿਸ਼ਨ 2022 ਲਈ ਸਿਆਸੀ ਧਿਰਾਂ ਮਾਲਵੇ ਦੀ ਧਰਤੀ ਤੋਂ ਕਿਸਮਤ ਅਜਮਾਉਣ ਲੱਗੀਆਂ ਹਨ। ਇਥੇ ਅਕਾਲੀ ਦਲ ਵੱਲੋਂ 14 ਦਸੰਬਰ ਨੂੰ ਕੀਤੀ ਗਈ ਰੈਲੀ ਮਗਰੋਂ ਹੁਣ ਕਾਂਗਰਸ 3 ਜਨਵਰੀ ਨੂੰ ਰੈਲੀ ਕਰ ਰਹੀ ਹੈ। ਇੱਥੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਰਾਹੀਂ ਰਾਹੁਲ ਗਾਂਧੀ ਪ੍ਰਚਾਰ ਦਾ ਆਗਾਜ਼ ਕਰਨਗੇ। ਅੱਜ ਦੇਰ ਸ਼ਾਮ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਨ ਆਸ਼ੂ ਤੇ ਵਿਜੈਇੰਦਰ ਸਿੰਗਲਾ ਨੇ ਰੈਲੀ ਸਥਾਨ ਦਾ ਜਾਇਜ਼ਾ ਲਿਆ।