ਸਿੰਗਾਪੁਰ, 4 ਜੂਨ
ਇਥੋਂ ਦੀ ਅਦਾਲਤ ਨੇ ਕੋਵਿਡ-19 ਦੇ ਕਾਰਨ ਲਗਾਈਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਅਪਾਰਟਮੈਂਟ ਵਿਚ ਇਕੱਠੇ ਹੋਏ 9 ਭਾਰਤੀ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਨੂੰ ਭਾਰੀ ਜੁਰਮਾਨਾ ਕੀਤਾ ਹੈ। ਅਦਾਲਤ ਨੇ ਭਾਰਤੀ ਵਿਦਿਆਰਥੀਆਂ ਨੂੰ 781,782 ਤੋਂ 20 3,208 ਡਾਲਰ ਤੱਕ ਦਾ ਜੁਰਮਾਨਾ ਕੀਤਾ। ਦਰਅਸਲ ਦੇਸ਼ ਵਿਚ ਕੋਵਿਡ -19 ‘ਪਾਬੰਦੀਆਂ ਦੌਰਾਨ ਸੈਲਾਨੀਆਂ ਲਈ ਕਿਸੇ ਦੇ ਘਰ ਜਾਣਾ ਗੈਰ ਕਾਨੂੰਨੀ ਹੈ। ਚੈਨਲ ਨਿਊਜ਼ ਏਸ਼ੀਆ ਅਨੁਸਾਰ, ਕਿਮ ਕੀਟ ਰੋਡ ‘ਤੇ ਸਥਿਤ ਆਰਬਰਮੈਂਟ ਤੋਂ ਕੁਝ ਰੌਲਾ ਰੱਪਾ ਸੁਣਿਆ ਗਿਆ। ਕਿਸੇ ਅਣਪਛਾਤੇ ਨੇ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪੁਲੀਸ ਨੇ ਉਨ੍ਹਾਂ ਨੂੰ ਫੜ ਲਿਆ। ਉਸ ਵੇਲੇ ਅਪਾਰਟਮੈਂਟ ਵਿੱਚ 17 ਵਿਅਕਤੀ ਸਨ। ਜੁਰਮਾਨਾ ਲਗਾਉਂਦੇ ਹੋਏ ਜ਼ਿਲ੍ਹਾ ਜੱਜ ਬਾਲਾ ਰੈਡੀ ਨੇ ਕਿਹਾ ਕਿ ਸਿੰਗਾਪੁਰ ਵਿਚ ਲਗਾਈਆਂ ਗਈਆਂ ਪਾਬੰਦੀਆਂ ਦਾ ਪ੍ਰਚਾਰ ਕੀਤਾ ਗਿਆ ਸੀ ਤਾਂ ਜੋ ਸਾਰਿਆਂ ਨੂੰ ਇਨ੍ਹਾਂ ਬਾਰੇ ਪਤਾ ਲੱਗ ਜਾਵੇ। ਸਿਹਤ ਮੰਤਰਾਲੇ ਦੇ ਅਨੁਸਾਰ ਸਿੰਗਾਪੁਰ ਵਿੱਚ ਹੁਣ ਤੱਕ ਕੋਵਿਡ-19 ਦੇ 36,922 ਮਾਮਲੇ ਸਾਹਮਣੇ ਆਏ ਹਨ। ਅਪਾਰਟਮੈਂਟ ਦੇ ਤਿੰਨ ਕਿਰਾਏਦਾਰ ਵਿਦਿਆਰਥੀ ਨਵਦੀਪ ਸਿੰਘ (20), ਸਾਜਨਦੀਪ ਸਿੰਘ (21) ਅਤੇ ਅਵਿਨਾਸ਼ ਕੌਰ (27), ਉਨ੍ਹਾਂ ਦੇ ਮਹਿਮਾਨਾਂ ਤੋਂ ਇਲਾਵਾ ਅਰਪਿਤ ਕੁਮਾਰ (27), ਕਰਮਜੀਤ ਸਿੰਘ (20), ਮੁਹੰਮਦ ਇਮਰਾਨ ਪਾਸ਼ਾ (26), ਸ਼ਰਮਾ ਲੁਕੇਸ਼ ( 21), ਵਿਜੇ ਕੁਮਾਰ (20) ਅਤੇ ਵਸੀਮ ਅਕਰਮ (33) ਨੂੰ ਵੀ ਜੁਰਮਾਨਾ ਕੀਤਾ ਗਿਆ ਹੈ।