ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਮਈ
ਫਿਲਮ ‘ਰੇਡੂਆ’ ਦੀ ਸਫ਼ਲਤਾ ਮਗਰੋਂ ਹੁਣ ਇਸ ਦਾ ਦੂਜਾ ਭਾਗ ‘ਰੇਡੂਆ ਰਿਟਰਨ’ ਬਣਨ ਰਿਹਾ ਹੈ, ਜਿਸ ਦੀ ਸ਼ੂਟਿੰਗ ਸਮਰਾਲਾ ਨੇੜੇ ਮਹਿਲ ਫਾਰਮ ਵਿੱਚ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਨਵ ਬਾਜਵਾ ਨੇ ਦੱਸਿਆ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਵਿੱਚ ਸੁਪਰਹਿੱਟ ਫਿਲਮ ‘ਬਾਹੂਬਲੀ’ ਵਾਂਗ ਨਵੀਂ ਤਕਨੀਕ ਵੀਐੱਫਐਕਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ‘ਰੇਡੂਆ ਰਿਟਰਨ’ ਵਿੱਚ ਅੱਜ ਤੋਂ ਇੱਕ ਹਜ਼ਾਰ ਸਾਲ ਪੁਰਾਣੇ ਜਨ-ਜੀਵਨ ਅਤੇ ਸਾਲ 2255 ਦੀ ਭਵਿੱਖ ਦੀ ਦੁਨੀਆ ਨੂੰ ਦਿਖਾਇਆ ਜਾਵੇਗਾ। ਨਵ ਬਾਜਵਾ ਨੇ ਦੱਸਿਆ ਕਿ ਇਹ ਫਿਲਮ 10 ਕਰੋੜ ਤੋਂ ਵੱਧ ਦੇ ਬਜਟ ਵਾਲੀ ਹੈ, ਜਿਸ ਦੇ ਨਿਰਮਾਤਾ ਪਰਵਾਸੀ ਪੰਜਾਬੀ ਅਨਿਲ ਸ਼ਰਮਾ ਅਤੇ ਅਨੁਪਮਾ ਹਨ। ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਵਿੱਚ ਗ੍ਰੇਟ ਖਲੀ ਵੀ ਭੂਮਿਕਾ ਨਿਭਾਅ ਰਹੇ ਹਨ।