ਦਵਿੰਦਰ ਸਿੰਘ ਭੰਗੂ
ਰਈਆ, 30 ਮਾਰਚ
ਪੀੜਤ ਦਲਿਤ ਔਰਤ ਦੀ ਸ਼ਿਕਾਇਤ ’ਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ 2 ਮੈਂਬਰੀ ਟੀਮ ਨੇ ਅੱਜ ਪਿੰਡ ਸੇਰੋਂ ਬਾਘਾ ਦਾ ਦੌਰਾ ਕੀਤਾ ਤੇ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ। ਕਮਿਸ਼ਨ ਦੀ ਟੀਮ ਨਾਲ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਲਛਮਣ ਸਿੰਘ, ਡੀਐੱਸਪੀ ਸੁਰਿੰਦਰ ਕੁਮਾਰ, ਬੀ ਡੀ ਪੀ ਓ ਰਈਆ, ਨੋਡਲ ਅਫ਼ਸਰ ਹਰਦੇਵ ਸਿੰਘ ਬਾਠ ਅਤੇ ਐੱਸਐੱਚਓ ਥਾਣਾ ਬਿਆਸ ਵੀ ਸਨ। ਉਨ੍ਹਾਂ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਪੀੜਤ ਧਿਰ ਦੇ ਹਮਾਇਤੀਆਂ ਦੇ ਬਿਆਨ ਕਲਮਬੰਦ ਕੀਤੇ ਗਏ ਮਗਰੋਂ ਕਮਿਸ਼ਨ ਨੇ ਵੱਖਰੇ ਤੌਰ ‘ਤੇ ਸਰਪੰਚ ਇੰਦਰਜੀਤ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਨੂੰ ਸੁਣਿਆ। ਕਮਿਸ਼ਨ ਨੇ ਮਾਮਲੇ ਦੀ ਜਾਂਚ ਲਈ 4 ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ ਤੇ ਐੱਸਆਈਟੀਨੂੰ 14 ਅਪਰੈਲ ਤਕ ਜਾਂਚ ਮੁਕੰਮਲ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ।