ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਦਸੰਬਰ
ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੋਨਾਵਾਇਰਸ ਦੇ ਨਵੇਂ ਰੂਪ (ਐੱਨ501ਵਾਈ) ਸਾਰਸ ਕੋਵਾ-2 ਦੀ ਮੌਜੂਦਗੀ ਨੂੰ ਜਾਂਚਣ ਲਈ ਸੂਬੇ ’ਚ ਕੀਤੇ ਜਾ ਰਹੇ ਟੈਸਟਾਂ ਦੇ 5 ਫੀਸਦੀ ਸੈਂਪਲ ਹਰ ਹਫ਼ਤੇ ਇੰਸਿਚਿਊਟ ਆਫ ਜੈਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਆਈਜੀਆਈਬੀ), ਦਿੱਲੀ ਅਤੇ ਐੱਨਸੀਡੀਸੀ ਦਿੱਲੀ ਡਿਵੀਜ਼ਨ ਆਫ ਬਾਇਓਟੈਕਨਾਲੋਜੀ ਐਪੀਡੈਮੋਲੋਜੀ ਐਂਡ ਸੈਂਟਰਲ ਸਰਵਾਈਲੈਂਸ ਯੂਨਿਟ ਵਿੱਚ ਭੇਜਣ ਦਾ ਫ਼ੈਸਲਾ ਕੀਤਾ ਹੈ। ਤਿਵਾੜੀ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ 80 ਰੈਂਡਮ ਸੈਂਪਲ ਵਾਇਰਲ ਰਿਸਰਚ ਐਂਡ ਡਾਇਗਨੋਸਟਿਕ ਲੈਬਾਰਟਰੀ ਪਟਿਆਲਾ ਤੋਂ ਅਤੇ 40-40 ਸੈਂਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਫਰੀਦਕੋਟ ਤੋਂ ਐੱਨਆਈਵੀ ਪੁਣੇ ਨੂੰ ਭੇਜੇ ਗਏ ਹਨ।