ਪੱਤਰ ਪ੍ਰੇਰਕ
ਚੰਡੀਗੜ੍ਹ, 27 ਜੁਲਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਪ੍ਰੋਫ਼ੈਸਰਾਂ ਦੀ ਵਿਸ਼ੇਸ਼ ਮੀਟਿੰਗ ਅੱਜ ਸਟੂਡੈਂਟਸ ਸੈਂਟਰ ਵਿੱਚ ਹੋਈ। ਮੀਟਿੰਗ ਵਿੱਚ ਡਾ. ਅਕਸ਼ੈ ਕੁਮਾਰ, ਡਾ. ਸਰਬਜੀਤ ਸਿੰਘ, ਡਾ. ਮੁਹੰਮਦ ਖਾਲਿਦ, ਪ੍ਰੋ. ਕੁਲਦੀਪ ਪੁਰੀ, ਪ੍ਰੋ. ਸੱਤਿਆਪਾਲ ਸਹਿਗਲ, ਪ੍ਰੋ. ਜਸਬੀਰ, ਪ੍ਰੋ. ਚੰਦਰ ਮੋਹਨ, ਪ੍ਰੋ. ਡਾ. ਲੱਲਣ ਭਾਗੈਲ, ਪ੍ਰੋ. ਗੌਰਵ ਕਲੋਤਰਾ ਅਤੇ ਡਾ. ਅਮੀਰ ਸੁਲਤਾਨਾ ਆਦਿ ਸ਼ਾਮਲ ਹੋਏ। ਇਨ੍ਹਾਂ ਸਾਰਿਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ 18 ਅਗਸਤ, 2021 ਨੂੰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਾਸਤੇ ਗਰੈਜੂਏਟ ਕੰਸਟੀਚੁਐਂਸੀ ਦੀ ਚੋਣ ਵਿੱਚ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਕਈ ਦਹਾਕਿਆਂ ਤੋਂ ਕਾਰਜਸ਼ੀਲ ਸੈਨੇਟਰ ਡਾ. ਰਾਬਿੰਦਰ ਨਾਥ ਸ਼ਰਮਾ ਨੂੰ ਭਰਪੂਰ ਸਹਿਯੋਗ ਦੇ ਕੇ ਸਫ਼ਲ ਕਰਨਗੇ।