ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਵੱਲੋਂ ਵੱਖ-ਵੱਖ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤੇ ਗਏ ਹਨ। ਯੂਨੀਵਰਸਿਟੀ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੀਯੂ-ਐੱਲਐੱਲਬੀ (ਤਿੰਨ ਸਾਲਾ ਕੋਰਸ) ਵਿੱਚ ਦਾਖਲੇ ਲਈ ਪ੍ਰੀਖਿਆ ਦੀ ਤਰੀਕ ਅੱਠ ਅਗਸਤ ਤੋਂ ਵਧਾ ਕੇ 14 ਅਗਸਤ ਕਰ ਦਿੱਤੀ ਗਈ ਹੈ। ਪੀਯੂ-ਸੀਈਟੀ-ਅੰਡਰ ਗਰੈਜੂਏਟ (ਯੂਜੀ) ਵਿੱਚ ਦਾਖਲੇ ਲਈ ਪਹਿਲਾਂ 14 ਅਗਸਤ ਐਲਾਨੀ ਗਈ ਪ੍ਰੀਖਿਆ ਦੀ ਤਰੀਕ ਬਦਲ ਕੇ ਪੰਜ ਸਤੰਬਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪੀਯੂ-ਐੱਮਬੀਏ (ਐਗਜ਼ੀਕਿਊਟਿਵ) ਦੀ ਦਾਖਲਾ ਪ੍ਰੀਖਿਆ ਦੀ ਤਰੀਕ ਅੱਠ ਅਗਸਤ ਤੋਂ 14 ਅਗਸਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੀਯੂਟੀਐੱਚਏਟੀ-2021 ਵਿੱਚ ਦਾਖਲੇ ਲਈ ਪ੍ਰੀਖਿਆ ਦੀ ਤਰੀਕ 30 ਜੁਲਾਈ ਤੋਂ ਬਦਲ ਕੇ 24 ਅਗਸਤ ਕਰ ਦਿੱਤੀ ਗਈ ਹੈ।