ਚੰਡੀਗੜ੍ਹ: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਿਰਦੇਸ਼ਾਂ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਸੀਨੀਅਰ ਕਾਰਜਕਾਰੀ ਇੰਜਨੀਅਰ ਸਤੀਸ਼ ਕੁਮਾਰ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਹੈ। ਉਹ ਤਕਨੀਕੀ ਆਡਿਟ (ਇਲੈਕਟ੍ਰੀਕਲ) ਸੈੱਲ-1, ਪਟਿਆਲਾ ਵਿੱਚ ਤਾਇਨਾਤ ਸੀ। ਸੀਨੀਅਰ ਕਾਰਜਕਾਰੀ ਇੰਜਨੀਅਰ ਦੀ ਮੁਅੱਤਲੀ ਕਰਕੇ ਮੁੱਖ ਇੰਜਨੀਅਰ/ਅਪਰੇਸ਼ਨਜ਼ (ਸੈਂਟਰਲ ਜ਼ੋਨ), ਪੀਐੱਸਪੀਸੀਐੱਲ, ਲੁਧਿਆਣਾ ਨੂੰ ਉਕਤ ਅਹੁਦੇ ’ਤੇ ਵਾਧੂ ਚਾਰਜ ਦਿੱਤਾ ਗਿਆ। -ਟਨਸ