ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੈਸਟ ਪ੍ਰਾਈਜ਼ ਮਾਲ ਅੱਗੇ ਲਾਏ ਗਏ ਧਰਨੇ ਦੌਰਾਨ ਦੋ ਦਿਨ ਪਹਿਲਾਂ ਟਰਾਲੀ ’ਚੋਂ ਉਤਰਨ ਲੱਗੇ ਡਿੱਗ ਕੇ ਜ਼ਖ਼ਮੀ ਹੋਏ ਤੇਜਾ ਸਿੰਘ ਪੁੱਤਰ ਗਰੀਬੂ ਸਿੰਘ ਵਾਸੀ ਲਹਿਰਾ ਖਾਨਾ ਦੀ ਅੱਜ ਸਵੇਰੇ ਮੌਤ ਹੋ ਗਈ। ਧਰਨੇ ਦੀ ਅਗਵਾਈ ਕਰ ਰਹੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਤੇਜਾ ਸਿੰਘ ਲਗਾਤਾਰ ਧਰਨੇ ਵਿੱਚ ਆ ਰਿਹਾ ਸੀ। 9 ਨਵੰਬਰ ਨੂੰ ਜਦੋਂ ਉਹ ਟਰਾਲੀ ’ਚੋਂ ਉਤਰਨ ਲੱਗਿਆ ਤਾਂ ਉਹ ਸੜਕ ’ਤੇ ਡਿੱਗ ਪਿਆ ਅਤੇ ਉਸ ਦੇ ਸਿਰ ਵਿੱਚ ਸੱਟ ਲੱਗ ਗਈ। ਪਹਿਲਾਂ ਉਸ ਨੂੰ ਭੁੱਚੋ ਮੰਡੀ ਅਤੇ ਫਿਰ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪਰਿਵਾਰਕ ਮੈਂਬਰ ਬੀਤੇ ਦਿਨ ਉਸ ਨੂੰ ਘਰ ਲੈ ਆਏ ਸਨ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੇਜਾ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।