ਪੱਤਰ ਪ੍ਰੇਰਕ
ਅਮਲੋਹ, 30 ਅਗਸਤ
ਭਾਰਤ ਮਾਲਾ ਪ੍ਰਾਜੈਕਟ ਤਹਿਤ ਹਲਕਾ ਅਮਲੋਹ ਅੰਦਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮਹਿੰਗੇ ਭਾਅ ਦੀਆਂ ਜ਼ਮੀਨਾਂ ਵਿਚੋਂ ਦੀ ਕੱਢੇ ਜਾ ਰਹੇ ਹਾਈਵੇ ਦੇ ਵਿਰੋਧ ਵਿੱਚ ਅਮਲੋਹ-ਨਾਭਾ ਮੁੱਖ ਮਾਰਗ ’ਤੇ ਪਿੰਡ ਨੂਰਪੁਰਾ ਨੇੜੇ ਲਗਪਗ ਤਿੰਨ ਘੰਟੇ ਆਵਾਜਾਈ ਠੱਪ ਕਰਕੇ ਨਾਅਰੇਬਾਜ਼ੀ ਕੀਤੀ। ਤਹਿਸੀਲਦਾਰ ਅਮਲੋਹ ਅੰਕਿਤਾ ਅਗਰਵਾਲ ਤੇ ਉਪ ਕਪਤਾਨ ਪੁਲੀਸ ਜੰਗਜੀਤ ਸਿੰਘ ਨੇ ਮੌਕੇ ’ਤੇ ਜਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਜ਼ਿਕਰਯੋਗ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਖਿਲਾਫ਼ ਕਿਸਾਨ ਕਰੀਬ ਇੱਕ ਮਹੀਨੇ ਤੋਂ ਧਰਨੇ ’ਤੇ ਬੈਠੇ ਹਨ।