ਸਰਬਜੀਤ ਸਿੰਘ ਗਿੱਲ
ਫਿਲੌਰ, 2 ਅਕਤੂਬਰ
ਇਥੇ ਰੇਲਵੇ ਸਟੇਸ਼ਨ ’ਤੇ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਧਰਨੇ ਦੇ ਦੂਜੇ ਦਿਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਲਵਾਈ। ਅੱਜ ਹਾਜ਼ਰੀ ਲਵਾਉਣ ਵਾਲਿਆਂ ’ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ ਤੇ ਗੁਰਨਾਮ ਸਿੰਘ ਤੱਗੜ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜੰਗਵੀਰ ਸਿੰਘ, ਸਤਵਿੰਦਰ ਸਿੰਘ ਸਗਨੇਵਾਲ, ਰਣਜੀਤ ਸਿੰਘ ਬਾਜਵਾ, ਅਮਰਜੀਤ ਸਿੰਘ, ਸਤਪਾਲ ਸਿੰਘ ਮਿਰਜਾਪੁਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜ਼ਾਨਚੀ ਜਸਵਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਕੁਲਵੰਤ ਖਹਿਰਾ, ਮਾ. ਦਵਿੰਦਰ ਸਿੰਘ, ਹਰਪਾਲ ਜਗਤਪੁਰ, ਜਰਨੈਲ ਫਿਲੌਰ, ਕੁਲਜੀਤ ਫਿਲੌਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਪੇਂਡੂ ਮਜ਼ਦੂਰ ਯੂਨੀਅਨ ਦੇ ਹੰਸ ਰਾਜ ਪੱਬਵਾ ਸ਼ਾਮਲ ਸਨ। ਅੱਜ ਦੇ ਧਰਨੇ ’ਚ ਪਗੜੀ ਸੰਭਾਲ ਜੱਟਾਂ ਦੇ ਸਤਨਾਮ ਸਿੰਘ ਬਾਗੜੀ ਵਲੋਂ ਵਿਸ਼ੇਸ਼ ਹਾਜ਼ਰੀ ਲਵਾਈ ਗਈ। ਬੁਲਾਰਿਆਂ ਨੇ ਦੇਸ ਕਿ ਰਾਜ ਭਰ ’ਚ ਕਿਸਾਨ ਵੱਖ-ਵੱਖ ਥਾਵਾਂ ’ਤੇ ਸਰਗਰਮ ਹਨ ਅਤੇ 31 ਜਥੇਬੰਦੀਆਂ ਨੇ ਰੇਲਾਂ ਰੋਕਣ ਤੋਂ ਇਲਾਵਾ ਕਈ ਹੋਰ ਥਾਵਾਂ ’ਤੇ ਧਰਨੇ ਲਗਾਏ ਹੋਏ ਹਨ।