ਮੰਡੀ ਗੋਬਿੰਦਗੜ੍ਹ: ਸਿਨੇਮਾਘਰਾਂ ’ਚ ਪੰਜ ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਜਿੰਦ ਮਾਹੀ’ ਦੇ ਪ੍ਰਚਾਰ ਲਈ ਫਿਲਮ ਦੇ ਅਦਾਕਾਰ ਸੋਨਮ ਬਾਜਵਾ ਅਤੇ ਅਜੈ ਸਰਕਾਰੀਆ ਪੂਰੀ ਟੀਮ ਨਾਲ ਅੱਜ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫਿਲਮ ਦਾ ਨਿਰਦੇਸ਼ਨ ਸਮੀਰ ਪੰਨੂ ਦੁਆਰਾ ਵ੍ਹਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਕੀਤਾ ਗਿਆ ਹੈ, ਜਦੋਂਕਿ ਫਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋੜ ਸਿੰਘ ਹਨ। ਇਸ ਮੌਕੇ ਸੰਗੀਤ ਨਿਰਦੇਸ਼ਕ, ਗਾਇਕ ਕੁਨਾਲ ਅਤੇ ਅਦਾਕਾਰਾ ਸੋਨਮ ਬਾਜਵਾ ਨੇ ਗੀਤ ਦੀਆਂ ਕੁੱਝ ਲਾਈਨਾਂ ਵੀ ਪੇਸ਼ ਕੀਤੀਆਂ। -ਨਿੱਜੀ ਪੱਤਰ ਪ੍ਰੇਰਕ