ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਮੈਜਿਸਟ੍ਰੇਟ ਪੂਨਮਦੀਪ ਕੌਰ ਨੇ ਆਈਪੀਸੀ ਦੀ ਧਾਰਾ 144 ਤਹਿਤ ਵੱਖ ਵੱਖ ਪਾਬੰਦੀਆਂ ਲਾਈਆਂ ਹਨ। ਜ਼ਿਲ੍ਹੇ ਵਿੱਚ ਕੋਈ ਵੀ ਵਿਅਕਤੀ ਲਿਖਤੀ ਪ੍ਰਵਾਨਗੀ ਤੋਂ ਵਗ਼ੈਰ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਵਾਏਗਾ। ਕਿਰਾਏਦਾਰਾਂ ਨੂੰ ਰੱਖਣ ਤੋਂ ਪਹਿਲਾਂ ਉਨ੍ਹਾਂ ਬਾਰੇ ਪੂਰੀ ਜਾਂਚ ਕਰਵਾਈ ਜਾਵੇ। ਜ਼ਿਲ੍ਹੇ ਵਿੱਚ ਫ਼ੌਜੀ ਵਰਦੀ ਪਾਉਣ ਅਤੇ ਔਲਿਵ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰ ਸਾਇਕਲ/ਮੋਟਰ ਗੱਡੀਆਂ ਦੀ ਵਰਤੋਂ ’ਤੇ ਵੀ ਮਨਾਹੀ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹੱਦ ਅੰਦਰ ਪੈਂਦੀ ਭਾਖੜਾ ਮੇਨ ਲਾਈਨ ਨਹਿਰ ਉਪਰ ਮੁਰੰਮਤ ਲਈ ਬਣੀ ਪਟੜੀ ’ਤੇ ਲੋਕਾਂ ਵੱਲੋਂ ਵਾਹਨ ਸਮੇਤ ਲੰਘਣ ਅਤੇ ਨਹਿਰ ਵਿਚ ਤੈਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਹ ਹੁਕਮ ਤਿੰਨ ਮਈ ਤੱਕ ਲਾਗੂ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ