ਲੌਂਗੋਵਾਲ (ਪੱਤਰ ਪ੍ਰੇਰਕ): ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਪ੍ਰੋਫੈਸਰ ਮਨੀ ਕਾਂਤ ਪਾਸਵਾਨ, ਮਕੈਨੀਕਲ ਇੰਜਨੀਅਰਿੰਗ ਵਿਭਾਗ ਐਨਆਈਟੀ ਜਮਸ਼ੇਦਪੁਰ ਨੂੰ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਲੌਂਗੋਵਾਲ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਪਾਸਵਾਨ ਐਨਆਈਟੀ ਜਮਸ਼ੇਦਪੁਰ ਵਿੱਚ ਡੀਨ (ਫੈਕਲਟੀ ਵੈੱਲਫੇਅਰ) ਦੇ ਅਹੁਦੇ ’ਤੇ ਤਾਇਨਾਤ ਸਨ, ਜਿਨ੍ਹਾਂ ਨੇ ਅੱਜ ਪ੍ਰੋ. ਸ਼ੈਲੇਂਦਰ ਕੁਮਾਰ ਜੈਨ ਤੋਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਡਾਇਰੈਕਟਰ ਦਾ ਕਾਰਜਭਾਰ ਸੰਭਾਲ ਲਿਆ। ਸ੍ਰੀ ਪਾਸਵਾਨ ਦੀ ਨਿਯੁਕਤੀ 5 ਸਾਲ ਲਈ ਕੀਤੀ ਗਈ ਹੈ। ਪ੍ਰੋ. ਜੈਨ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਮੂਲ ਸੰਸਥਾਨ ਐਨਆਈਟੀ ਭੋਪਾਲ ਵਾਪਸ ਜਾ ਰਹੇ ਹਨ। ਇਸ ਦੌਰਾਨ ਇੰਸਟੀਚਿਊਟ ਦੇ ਸਮੂਹ ਸਟਾਫ ਵੱਲੋਂ ਪ੍ਰੋਫੈਸਰ ਮਨੀ ਕਾਂਤ ਪਾਸਵਾਨ ਦਾ ਸਵਾਗਤ ਕੀਤਾ ਗਿਆ।