ਪੱਤਰ ਪ੍ਰੇਰਕ
ਚੰਡੀਗੜ੍ਹ, 2 ਸਤੰਬਰ
ਪੰਜਾਬ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੇ ਅਹੁਦੇ ਉੱਤੇ ਤਾਇਨਾਤ ਪ੍ਰੋ. ਕਰਮਜੀਤ ਸਿੰਘ ਨੂੰ ਪੰਜਾਬ ਦੇ ਗਵਰਨਰ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਪਹਿਲਾ ਉਪ-ਕੁਲਪਤੀ ਨਿਯੁਕਤ ਕੀਤਾ ਹੈ। ਜਾਣਕਾਰੀ ਮੁਤਾਬਕ ਪੀ.ਯੂ. ਵਿਖੇ ਬਤੌਰ ਰਜਿਸਟਰਾਰ ਦੋ ਸਾਲ ਦੇ ਤਜਰਬੇ ਅਤੇ ਸਿੱਖਿਆ ਤੇ ਖੋਜ ਵਿੱਚ 36 ਸਾਲ ਦੇ ਤਜਰਬੇ ਵਾਲੇ ਪ੍ਰੋ. ਕਰਮਜੀਤ ਸਿੰਘ ਦਾ ਉਪ-ਕੁਲਪਤੀ ਵਜੋਂ ਤਿੰਨ ਸਾਲ ਦਾ ਕਾਰਜਕਾਲ ਰਹੇਗਾ। ਦੱਸਣਯੋਗ ਹੈ ਕਿ ਉਹ ਸੰਨ 2008 ਤੋਂ 2016 ਤੱਕ ਪੀ.ਯੂ. ਦੇ ਫੈਲੋ ਤਿੰਨ ਵਾਰ ਸਿੰਡੀਕੇਟ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਯੂ.ਜੀ.ਸੀ. ਅਤੇ ਨੈੱਕ ਕਮੇਟੀਆਂ ਦੇ ਮੈਂਬਰ ਵੀ ਰਹੇ। ਉਨ੍ਹਾਂ ਕਿਹਾ ਕਿ ਉਹ ਇਸ ਡਿਊਟੀ ਨੂੰ ਬਾਖੂਬੀ ਨਿਭਾਉਣਗੇ।