ਸ੍ਰੀ ਮੁਕਤਸਰ ਸਾਹਿਬ: ਜਿਗਰ ਦੇ ਕੈਂਸਰ ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਰਹੇ ਉੱਘੇ ਦਲਿਤ ਚਿੰਤਕ, ਲੇਖਕ ਤੇ ਅਧਿਆਪਕ ਪ੍ਰੋ. ਗੁਰਨਾਮ ਸਿੰਘ ਮੁਕਤਸਰ ਦਾ ਅੱਜ 74 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਲਗਪਗ ਤਿੰਨ ਦਰਜਨ ਪੁਸਤਕਾਂ ਲਿਖੀਆਂ 25 ਦੇਸ਼ਾਂ ਵਿੱਚ ਲੈਕਚਰ ਦਿੱਤੇ। ਉਨ੍ਹਾਂ ਦੀ ਜਗਦੀਪ ਕੌਰ ਨੇ ਦੱਸਿਆ ਕਿ ਪ੍ਰੋਫੈ਼ਸਰ ਸਾਹਿਬ ਦਾ ਸਸਕਾਰ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਸ਼ਮਸ਼ਾਨ ਘਾਟ ’ਚ 6 ਦਸੰਬਰ ਨੂੰ ਕੀਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ