ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਰਾਸ਼ਟਰਪਤੀ ਦੀ ਚੋਣ ਲਈ, ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ ਦੇ ਕਮੇਟੀ ਰੂਮ ‘ਏ’ ਨੂੰ ਚੋਣ ਸਥਾਨ ਨਿਯਤ ਕੀਤਾ ਹੈ। ਇਹ ਚੋਣ ਸੋਮਵਾਰ, 18 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਕਮਿਸ਼ਨ ਨੇ ਆਪਣੇ ਸੂਬੇ ਵਿੱਚ ਵੋਟ ਪਾਉਣ ਤੋਂ ਅਸਮਰੱਥ ਪੰਜਾਬ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਨੂੰ ਕਿਸੇ ਦੂਸਰੇ ਰਾਜ ਹੈੱਡਕੁਆਰਟਰ ਸਣੇ ਕਮਰਾ ਨੰਬਰ 63, ਪਾਰਲੀਮੈਂਟ ਹਾਊਸ, ਨਵੀਂ ਦਿੱਲੀ ਵਿੱਚ ਆਪਣਾ ਵੋਟ ਪਾਉਣ ਦੀ ਆਗਿਆ ਲੈਣ ਲਈ ਤੈਅ ਕੀਤੇ ਗਏ ਨਾਰਮਜ਼ ਵਿੱਚ 10 ਦਿਨਾਂ ਦੀ ਛੋਟ ਦਿੱਤੀ ਹੈ। ਸਹਾਇਕ ਰਿਟਰਨਿੰਗ ਅਫ਼ਸਰ ਕਮ-ਸਕੱਤਰ ਨੇ ਦੱਸਿਆ ਕਿ ਜੇਕਰ ਵਿਧਾਨ ਸਭਾ ਦਾ ਕੋਈ ਵੀ ਚੁਣਿਆ ਹੋਇਆ ਮੈਂਬਰ ਆਪਣੀ ਵੋਟ ਦੀ ਵਰਤੋਂ ਨਵੀਂ ਦਿੱਲੀ ਜਾਂ ਕਿਸੇ ਹੋਰ ਰਾਜ ਦੇ ਹੈੱਡ ਕੁਆਰਟਰ ਵਿੱਚ ਕਰਨਾ ਚਾਹੁੰਦਾ ਹੈ ਤਾਂ ਨਿਰਧਾਰਿਤ ਫਾਰਮ ਏਆਰਓ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।