ਪੱਤਰ ਪ੍ਰੇਰਕ
ਪਟਿਆਲਾ, 7 ਜੂਨ
ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਵੱਖ ਵੱਖ ਅਸਾਮੀਆਂ ਲਈ ਇਮਤਿਹਾਨ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜੇ ਕੋਈ ਵੱਡਾ ਕਾਰਨ ਸਾਹਮਣੇ ਨਹੀਂ ਆਉਂਦਾ ਤਾਂ ਇਹੀ ਤਰੀਕਾਂ ਪੱਕੀਆਂ ਹੋ ਜਾਣਗੀਆਂ। ਪੇਪਰ ਲਈ ਐਡਮਿਟ ਕਾਰਡ ਪੰਜ ਦਿਨ ਪਹਿਲਾਂ ਡਾਊਨਲੋਡ ਕੀਤਾ ਜਾ ਸਕੇਗਾ। ਸਕੱਤਰ ਐਗਜਾਮੀਨੇਸ਼ਨ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ’ਚ ਪ੍ਰਿੰਸੀਪਲ (ਗਰੁੱਪ ਏ) ਅਸਾਮੀਆਂ ਲਈ ਪੇਪਰ 24 ਜੁਲਾਈ ਨੂੰ 11 ਤੋਂ 1 ਵਜੇ ਤੱਕ ਹੋਵੇਗਾ, ਪਸ਼ੂ ਪਾਲਣ ਤੇ ਡਾਇਰੀ ਵਿਭਾਗ ਦੇ ਵੈਟਰਨਰੀ ਅਫ਼ਸਰਾਂ ਲਈ 21 ਅਗਸਤ ਨੂੰ ਪੇਪਰ 11 ਤੋਂ 1 ਵਜੇ ਤੱਕ ਹੋਵੇਗਾ। ਸਹਿਕਾਰੀ ਵਿਭਾਗ ਦੇ ਸਹਿਕਾਰੀ ਸਭਾ ਦੇ ਇੰਸਪੈਕਟਰ ਲਈ 20 ਨਵੰਬਰ ਨੂੰ 12 ਤੋਂ 2 ਵਜੇ ਤੱਕ ਪੇਪਰ ਹੋਵੇਗਾ। ਗ੍ਰਹਿ ਤੇ ਜਸਟਿਸ ਵਿਭਾਗ ਦੇ ਡਿਪਟੀ ਜ਼ਿਲ੍ਹਾ ਅਟਾਰਨੀ (ਗਰੁੱਪ ਏ) ਲਈ ਪੇਪਰ 18 ਦਸੰਬਰ ਨੂੰ 11 ਤੋਂ 1 ਵਜੇ ਤੱਕ ਹੋਵੇਗਾ।