ਚੰਡੀਗੜ੍ਹ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 8.63 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦੇਸ਼ ਗ਼ਰੀਬੀ ਰੇਖਾ ਤੋਂ ਹੇਠਾਂ ਐੱਸ.ਸੀ. ਅਤੇ ਬੀ.ਸੀ. ਵਰਗਾਂ ਨਾਲ ਸਬੰਧਿਤ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਹੈ। ਸੀ.ਐਮ.ਡੀ. ਏ.ਵੇਣੂ ਪ੍ਰਸਾਦ ਨੇ ਦੱਸਿਆ ਕਿ ‘ਕਿਫ਼ਾਇਤੀ ਐੱਲ.ਈ.ਡੀ. ਬੱਲਬ ਯੋਜਨਾ’ ਅਨੁਸਾਰ ਇਕ ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਬਿਜਲੀ ਸਬਸਿਡੀ ਦਾ ਲਾਭ ਲੈਣ ਵਾਲੇ ਬੀਪੀਐੱਲ, ਐੱਸਸੀ ਅਤੇ ਬੀਸੀ ਵਰਗਾਂ ਦੇ ਯੋਗ ਖ਼ਪਤਕਾਰਾਂ ਨੂੰ ਸਿਰਫ਼ 30 ਰੁਪਏ ਵਿੱਚ 2 ਐੱਲ.ਈ.ਡੀ. ਬੱਲਬ ਮੁਹੱਈਆ ਕਰਵਾਏ ਜਾਣਗੇ। -ਟਨਸ