ਅਮਨ ਸੂਦ
ਪਟਿਆਲਾ, 13 ਅਪਰੈਲ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ), ਜੋ ਕੋਲੇ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ, ਪਿੰਡਾਂ ਵਿੱਚ ਇੱਕ ਤੋਂ ਪੰਜ ਘੰਟੇ ਅਤੇ ਸ਼ਹਿਰਾਂ ਵਿੱਚ ਇੱਕ ਤੋਂ ਦੋ ਘੰਟੇ ਤੱਕ ਬਿਜਲੀ ਕੱਟ ਲਗਾ ਰਹੀ ਹੈ। ਬਿਜਲੀ ਕੱਟਾਂ ਤੋਂ ਨਿਗਮ ਇਨਕਾਰ ਰਹੀ ਹੈ। ਬੁੱਧਵਾਰ ਸਵੇਰੇ ਪਟਿਆਲਾ, ਲੁਧਿਆਣਾ, ਜਲੰਧਰ, ਸੰਗਰੂਰ ਅਤੇ ਅੰਮ੍ਰਿਤਸਰ ਸ਼ਹਿਰਾਂ ਵਿੱਚ ਬਿਜਲੀ ਕੱਟ ਲੱਗ ਗਏ।