ਨਿੱਜੀ ਪੱਤਰ ਪ੍ਰੇਰਕ
ਮਲੋਟ, 3 ਮਾਰਚ
ਸ਼ਹਿਰ ਦੀਆਂ ਗਲੀਆਂ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਖ਼ਿਲਾਫ਼ ਪੋਸਟਰ ਲਾਏ ਗਏ ਹਨ। ਪੁਲੀਸ ਪੋਸਟਰ ਲਾਉਣ ਵਾਲਿਆਂ ਦੀ ਭਾਲ ਵਿੱਚ ਲੱਗੀ ਹੋਈ ਹੈ। ਇਥੋਂ ਦੇ ਬੁਰਜਾਂ ਵਾਲੇ ਫਾਟਕ ਕੋਲ ਰਹਿੰਦੇ ਬਾਬੂ ਰਾਮ, ਰਮੇਸ਼ ਕੁਮਾਰ ਅਤੇ ਮਿੱਠਾ ਲਾਲ ਨੇ ਦੱਸਿਆ ਕਿ ਇਹ ਪੋਸਟਰ ਰਾਤੋ-ਰਾਤ ਲਗਾਏ ਗਏ ਹਨ। ਇਨ੍ਹਾਂ ਕਾਲੇ ਰੰਗ ਦੇ ਪੋਸਟਰਾਂ ਉੱਤੇ ‘ਕੈਪਟਨ ਦੇਸ਼ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਹੈ, ਜਿਸ ਨੇ ਲੰਘੇ ਪੰਜ ਸਾਲਾਂ ਵਿੱਚ ਕੁਝ ਨਹੀਂ ਕੀਤਾ’ ਲਿਖਿਆ ਹੋਇਆ ਹੈ। ਇਸ ਨੂੰ ਇੱਕ ਟੀਵੀ ਚੈਨਲ ਦੇ ਸਰਵੇਖਣ ਦੇ ਨਤੀਜੇ ਵਜੋਂ ਪੇਸ਼ ਕੀਤਾ ਗਿਆ ਹੈ। ਇਥੋਂ ਦੀ ਪੁਲੀਸ ਵੱਲੋਂ ਇਹ ਪੋਸਟਰ ਲਾਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।