ਇਕਬਾਲ ਸਿੰਘ ਸ਼ਾਂਤ
ਲੰਬੀ, 22 ਜੂਨ
ਲੰਬੀ ਹਲਕੇ ਦੇ ਪਿੰਡ ਬਲੋਚਕੇਰਾ (ਫਰੀਦਕੇਰਾ) ਵਿਖੇ ਪੰਜਾਬ ਪੁਲੀਸ ਦਾ ਸਿਖਲਾਈ ਕੇਂਦਰ (6ਵੀਂ ਇੰਡੀਅਨ ਰਿਜ਼ਰਵ ਬਟਾਲੀਅਨ (ਆਈ.ਆਰ.ਬੀ), ਲੱਡਾ ਕੋਠੀ ਸੰਗਰੂਰ ਦਾ ਇੱਕ ਹੈੱਡ ਕਾਂਸਟੇਬਲ ਕਰੋਨਾ ਪਾਜ਼ੇਟਿਵ ਆਇਆ ਹੈ। ਲੱਡਾ ਕੋਠੀ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੈੱਡ ਕਾਂਸਟੇਬਲ ਦਾ 18 ਜੂਨ ਨੂੰ ਕਰੋਟਾ ਟੈਸਟ ਹੋਇਆ ਸੀ।
ਮੁੱਖ ਮੁਨਸ਼ੀ ਦੇ ਕਰੋਨਾ ਪਾਜ਼ੇਟਿਵ ਆਉਣ ਨਾਲ ਪੁਲੀਸ ਸਿਖਲਾਈ ਕੇਂਦਰ ਕੋਰੋਨਾ ਦੇ ਵੱਡੇ ਪਰਛਾਵੇਂ ਹੇਠਾਂ ਆ ਗਿਆ ਹੈ। ਹਾਲ ਦੀ ਘੜੀ ਇੱਥੇ ਲਗਪਗ 606 ਮੁਲਾਜ਼ਮ ਤਾਇਨਾਤ ਹਨ। ਸੂਤਰਾਂ ਅਨੁਸਾਰ ਮੁੱਖ ਮੁਨਸ਼ੀ ਦੇ ਨਾਲ ਲਗਪਗ 80 ਕਰਮਚਾਰੀਆਂ ਦਾ ਸਟਾਫ਼ ਕੰਮ ਕਰਦਾ ਹੈ। ਕਰੀਬ ਡੇਢ-ਦੋ ਦਰਜਨ ਮੁਲਾਜ਼ਮ ਉਸਦੇ ਸਿੱਧੇ ਸੰਪਰਕ ‘ਚ ਸਨ।