ਪੱਤਰ ਪ੍ਰੇਰਕ
ਸ੍ਰੀ ਫ਼ਤਹਗਿੜ੍ਹ ਸਾਹਿਬ, 8 ਸਤੰਬਰ
ਰਿਸ਼ਵਤ ਲੈਂਦੇ ਸਹਾਇਕ ਥਾਣੇਦਾਰ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਜੀ.ਆਰ.ਪੀ ਵੱਲੋਂ ਸਬੰਧਿਤ ਸਹਾਇਕ ਥਾਣੇਦਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਜੀ.ਆਰ.ਪੀ. ਸਰਹਿੰਦ ਇੰਸਪੈਕਟਰ ਸੁਧੀਰ ਮਲਿਕ ਨੇ ਦੱਸਿਆ ਕਿ ਵਟਸਐੱਪ ਰਾਹੀਂ ਇੱਕ ਵੀਡੀਓ ਪ੍ਰਾਪਤ ਹੋਈ ਜਿਸ ਵਿੱਚ ਜੀ.ਆਰ.ਪੀ. ਦੀ ਅਸਾਲਟ ਪੋਸਟ ਮੁਹਾਲੀ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਸੱਜਣ ਕੁਮਾਰ ਇੱਕ ਵਿਅਕਤੀ ਤੋਂ ਰਿਸ਼ਵਤ ਲੈਂਦਾ ਦਿਖਾਈ ਦੇ ਰਿਹਾ ਹੈ। ਐਸ.ਐਚ.ਓ. ਸੁਧੀਰ ਮਲਿਕ ਨੇ ਦੱਸਿਆ ਕਿ ਥਾਣੇਦਾਰ ਸੱਜਣ ਕੁਮਾਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।