ਜਸਵੰਤ ਜੱਸ
ਫ਼ਰੀਦਕੋਟ, 16 ਅਗਸਤ
ਸਿਟੀ ਪੁਲੀਸ ਫਰੀਦਕੋਟ ਨੇ ਸੀਪੀਆਈ ਐੱਮਐੱਲ ਦੇ 250 ਸਮਰਥਕਾਂ ਅਤੇ ਵਰਕਰਾਂ ਸਮੇਤ ਜ਼ਿਲ੍ਹੇ ਭਰ ਵਿੱਚ ਚਾਰ ਸੌ ਕਿਸਾਨਾਂ ਅਤੇ ਮਜ਼ਦੂਰਾਂ ਖ਼ਿਲਾਫ਼ ਫੌਜ਼ਦਾਰੀ ਮੁਕੱਦਮਾ ਦਰਜ ਕੀਤਾ ਹੈ। ਪੁਲੀਸ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੇ ਕਰੋਨਾ ਵਾਰਿਸ ਕਾਰਨ ਵੱਡੇ ਇਕੱਠ ਕਰਕੇ ਧਰਨਾ ਦਿੱਤਾ ਹੈ, ਜਿਸ ਨਾਲ ਮਹਾਮਾਰੀ ਵੱਡੇ ਪੱਧਰ ’ਤੇ ਫੈਲ ਸਕਦੀ ਹੈ। ਪੁਲੀਸ ਅਨੁਸਾਰ ਅੰਦੋਲਨਕਾਰੀਆਂ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਹੈ। ਪੁਲੀਸ ਅਨੁਸਾਰ ਸੀਪੀਆਈ ਐੱਮਐੱਲ ਦੇ ਵਰਕਰਾਂ ਨੇ ਇਥੇ ਦਾਣਾ ਮੰਡੀ ਵਿੱਚ ਵੱਡਾ ਇਕੱਠ ਕੀਤਾ ਅਤੇ ਬਿਨਾਂ ਮਾਸਕ ਪਹਿਨਿਆ ਅਤੇ ਸਮਾਜ ਦੂਰੀ ਰੱਖਿਆ ਵੱਡਾ ਮੁਜ਼ਾਹਰਾ ਕੀਤਾ। ਇਸ ਤਰ੍ਹਾਂ ਅਣਪਛਾਤੀ ਕਿਸਾਨ ਯੂਨੀਅਨ ਨੇ ਭਾਈ ਘਨ੍ਹੱਈਆ ਚੌਕ ਵਿੱਚ ਮੁਜ਼ਾਹਰਾ ਕਰਕੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਹਾਲਾਂਕਿ ਪੁਲੀਸ ਨੇ ਕਿਸੇ ਵੀ ਵਿਅਕਤੀ ਦਾ ਇਸ ਮੁਕੱਦਮੇ ਵਿੱਚ ਨਾਮ ਸ਼ਾਮਲ ਨਹੀਂ ਕੀਤਾ ਅਤੇ ਇਹ ਮੁਕੱਦਮਾ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਪੁਲੀਸ ਨੇ ਸੀਪੀਆਈ ਐੱਮਐੱਲ ਅਤੇ ਅਣਪਛਾਤੀ ਕਿਸਾਨ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 188/270/269 ਤਹਿਤ ਮੁਕੱਦਮਾ ਦਰਜ ਕੀਤਾ ਹੈ