ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਸਤੰਬਰ
ਪ੍ਰਧਾਨ ਮੰਤਰੀ ਦੇ ਬਹੁ ਚਰਚਿਤ ਪ੍ਰੋਗਰਾਮ ‘ਮਨ ਕੀ ਬਾਤ’ ਦੀ 81 ਵੀ ਕੜੀ ਰਾਹੀ ਅੱਜ ਜਲੰਧਰ ਦੇ ਖਿਡਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ।ਇਸ ਦਾ ਪ੍ਰਬੰਧ ਹੰਸਰਾਜ ਸਟੇਡੀਅਮ ਵਿੱਚ ਕੀਤਾ ਗਿਆ ਸੀ। ਬੈਡਮਿੰਟਨ ਖਿਡਾਰੀਆਂ ਵਿੱਚ ਅੰਤਰਰਾਸ਼ਟਰੀ ਖਿਡਾਰੀ ਸਚਿਨ ਰੱਤੀ ਤੇ ਪ੍ਰਣਬ ਚੋਪੜਾ ਵੀ ਸ਼ਾਮਲ ਸਨ। ਕਮੇਟੀ ਦੇ ਮੈਂਬਰ ਰਿਤਿਨ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਐੱਮਓ ਤੋਂ ਫੋਨ ਆਇਆ ਹੈ ਕਿ ਐਤਵਾਰ ਨੂੰ ਹੋਣ ਵਾਲੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਦੌਰਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਰੂਬਰੂ ਹੋਣ ਲਈ ਹੰਸਰਾਜ ਬੈਡਮਿੰਟਨ ਸਟੇਡੀਅਮ ਦੀ ਚੋਣ ਕੀਤੀ ਗਈ ਹੈ। ਰਿਤਿਨ ਖੰਨਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਗਰਾਮ ਲਈ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਅਹਿਮਦਾਬਾਦ ਦੀ ਗੁਜਰਾਤ ਯੂਨੀਵਰਸਿਟੀ, ਗੋਆ, ਬਰੇਲੀ ਆਦਿ ਥਾਵਾਂ ’ਤੇ ਆਮ ਲੋਕਾਂ ਨਾਲ ਰਾਬਤਾ ਕੀਤਾ।