ਰੂਪਨਗਰ/ਚਮਕੌਰ ਸਾਹਿਬ: ਅੰਮ੍ਰਿਤ ਦਿਓਲ ਫਾਊਂਡੇਸ਼ਨ ਸੁਸਾਇਟੀ ਚਮਕੌਰ ਸਾਹਿਬ ਵੱਲੋਂ ਇੱਥੇ ਵੱਖ-ਵੱਖ ਥਾਵਾਂ ’ਤੇ ਰਹਿੰਦੇ 35 ਲੋੜਵੰਦ ਪਰਿਵਾਰਾਂ ਨੂੰ ਪਲਾਟ ਦਿੱਤੇ ਗਏ ਹਨ। ਸੁਸਾਇਟੀ ਦੇ ਚੇਅਰਮੈਨ ਤੇ ਉੱਘੇ ਸਮਾਜ ਸੇਵੀ ਜਸਪਾਲ ਸਿੰਘ ਦਿਓਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਚਮਕੌਰ ਸਾਹਿਬ ਸ਼ਹਿਰ ਵਿੱਚ ਰਹਿੰਦੇ ਝੁੱਗੀਆਂ ਝੌਪੜੀਆਂ ਵਾਲੇ ਉਕਤ 35 ਪਰਿਵਾਰਾਂ ਨੂੰ 75-75 ਗਜ਼ ਦੇ ਪਲਾਟ ਮੁਫਤ ਵਿੱਚ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਟਾ ਦੀਆਂ ਦੀਵਾਲੀ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਕੇ ਉਕਤ ਪਰਿਵਾਰਾਂ ਨੂੰ ਮਾਲਕੀਅਤ ਦੇ ਹੱਕ ਦੇ ਦਿੱਤੇ ਜਾਣਗੇ। ਉਕਤ ਪਰਿਵਾਰਾਂ ਨੂੰ ਇਹ ਪਲਾਟ ਸ੍ਰੀ ਦਿਓਲ ਵੱਲੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਭੂਰੜੇ ਸੜਕ ਤੇ ਸਥਿੱਤ ਜਮੀਨ ਵਿੱਚੋਂ ਦਿੱਤੇ ਗਏ ਹਨ। -ਪੱਤਰ ਪ੍ਰੇਰਕ