ਨੂਰਪੁਰ ਬੇਦੀ : ਚੰਡੀਗੜ੍ਹ ਯੂਨਵਰਸਿਟੀ ਵਿੱਚ ਕਰਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ ਵਲੋਂ ਪੀਰ ਬਾਬਾ ਜ਼ਿੰਦਾ ਸ਼ਹੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਿਆਤ ਪੁਰ ਨੂੰ ਬੈਸਟ (ਅਕਾਦਮਿਕ ਪ੍ਰੋਫਾਰਮੈਂਸ) ਨੈਸ਼ਨਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ 21 ਰਾਜਾਂ ਦੇ ਸਕੂਲਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਪ੍ਰਿੰਸੀਪਲ ਓਂਕਾਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ਦੀਆਂ ਪ੍ਰਾਪਤੀਆਂ ਦੇ ਨਤੀਜੇ ਦੇ ਆਧਾਰ ’ਤੇ ਸਕੂਲ ਨੂੰ ਬੈਸਟ ਨੈਸ਼ਨਲ ਐਵਾਰਡ ਦਿੱਤਾ ਗਿਆ। ਉਨ੍ਹਾਂ ਇਸ ਦਾ ਸਿਹਰਾ ਸਕੂਲ ਦੇ ਸਟਾਫ ਨੂੰ ਦਿੱਤਾ। ਇਨਾਮ ਪ੍ਰਾਪਤ ਕਰਨ ਸਮੇਂ ਮੈਨੇਜਮੈਂਟ ਪ੍ਰਧਾਨ ਗੁਰਨੈਬ ਕੌਰ, ਪ੍ਰਿੰਸੀਪਲ ਓਂਕਾਰ ਸਿੰਘ ਤੇ ਹਰਸ਼ਦੀਪ ਸਿੰਘ ਹਾਜਰ ਸਨ। -ਨਿੱਜੀ ਪੱਤਰ ਪ੍ਰੇਰਕ