ਫਿਲੌਰ, 31 ਜਨਵਰੀ
ਅੱਜ ਪਿੰਡ ਭਾਰ ਸਿੰਘ ਪੁਰ ’ਚ ਮੰਦਰ ਅੰਦਰ ਪੁਜਾਰੀ ਅਤੇ ਲੜਕੀ ਨੂੰ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਦੋਨੋਂ ਜ਼ਖ਼ਮੀ ਹਾਲਤ ’ਚ ਲੁਧਿਆਣਾ ਦੇ ਡੀਐੱਮਸੀ ਵਿੱਚ ਦਾਖ਼ਲ ਹਨ। ਲੜਕੀ ਸਿਮਰਨ ਉਸ ਵੇਲੇ ਜਖ਼ਮੀ ਹੋਈ ਜਦੋਂ ਉਹ ਬਚਾਉਣ ਲਈ ਅੱਗੇ ਆਈ।
ਜ਼ਖ਼ਮੀ ਪੁਜਾਰੀ ਗਿਆਨ ਮੁਨੀ ਨੇ ਕੁੱਝ ਸਾਲ ਪਹਿਲਾਂ ਇਸ ਧਾਰਿਮਕ ਸਥਾਨ ਦੀ ਸਥਾਪਨਾ ਕੀਤੀ ਸੀ। ਹਮਲੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ। ਜਲੰਧਰ ਦਿਹਾਤੀ ਪੁਲੀਸ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਐੱਸਐੱਸਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਗੋਲੀਆਂ ਅਣਪਛਾਤੇ ਵਿਅਕਤੀ ਵਲੋਂ ਚਲਾਈਆਂ ਗਈਆਂ, ਜਿਸ ਦੀ ਪੁਲੀਸ ਜਾਂਚ ਕਰ ਰਹੀ ਹੈ। ਪੁਜਾਰੀ ਦੇ ਤਿੰਨ ਅਤੇ ਲੜਕੀ ਦੇ ਇੱਕ ਗੋਲੀ ਲੱਗੀ ਹੈ।