ਪੱਤਰ ਪ੍ਰੇਰਕ
ਗਿੱਦੜਬਾਹਾ, 2 ਅਪਰੈਲ
‘‘ਹਾਲੇ ਤਾਂ ਬਿਜਲੀ ਹੀ ਗਾਇਬ ਹੋਈ ਹੈ, ਅੱਗੇ ਅੱਗੇ ਦੇਖੋ ਕੀ-ਕੀ ਹੁੰਦਾ ਹੈ।’’ ਇਹ ਗੱਲਾਂ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਜਿੱਤ ਲਈ ਸ਼ੁਰੂ ਕੀਤੇ ਸ਼ਹਿਰ ਦੇ ਧੰਨਵਾਦੀ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀਆਂ। ਇਸ ਦੌਰਾਨ ਲੋਕਾਂ ਨੇ ਰਾਜਾ ਵੜਿੰਗ ਨੂੰ ਪਿਛਲੇ 10 ਘੰਟੇ ਤੋਂ ਬਿਜਲੀ ਗੁੱਲ ਹੋਣ ਦੀ ਸ਼ਿਕਾਇਤ ਕੀਤੀ ਸੀ। ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ‘ਆਪ’ ਨੂੰ ਬਹੁਮਤ ਦਿੱਤਾ, ਓਨੀ ਹੀ ਜਲਦੀ ਲੋਕ ਇਨ੍ਹਾਂ ਤੋਂ ਦੁਖੀ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਸਸਤੀ ਬਿਜਲੀ ਦੀ ਸੌਗਾਤ ‘ਆਪ’ ਸਰਕਾਰ ਨੇ ਖੋਹ ਲਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੋਵੇਂ ਹੱਥੀਂ ਕੇਂਦਰ ਨੂੰ ਦੇ ਦਿੱਤਾ ਹੈ। ਉਨ੍ਹਾਂ ਕਿਹਾ, ‘‘ਆਗੇ-ਆਗੇ ਦੇਖੋ ਹੋਤਾ ਹੈ ਕਯਾ।’’