ਪੱਤਰ ਪ੍ਰੇਰਕ
ਰਾਮਾਂ ਮੰਡੀ, 23 ਜੁਲਾਈ
ਉੱਤਰ ਪ੍ਰਦੇਸ ਤੇ ਬਿਹਾਰ ਤੋਂ ਰਿਫਾਇਨਰੀ ’ਚ ਰੁਜ਼ਗਾਰ ਦੀ ਭਾਲ ’ਚ ਆਏ 30 ਵਿਅਕਤੀਆਂ ਦੀ ਕਰੋਨਾ ਰਿਪਰੋਟ ਪਾਜ਼ੇਟਿਵ ਆਈ ਹੈ। ਕੁੱਝ ਦਿਨ ਪਹਿਲਾਂ ਇਥੇ ਪਹੁੰਚਣ ਵਾਲੇ ਇਹ ਪਰਵਾਸੀ ਵਿਅਕਤੀ ਜਿਨ੍ਹਾਂ ਵਿੱਚ ਜ਼ਿਆਦਾਤਰ ਮਜ਼ਦੂਰ ਹਨ ਪਿੰਡ ਰਾਮਸਰਾ ਵਿਖੇ ਬਣੀ ਪ੍ਰਾਈਵੇਟ ਮਲਿਕ ਕਾਲੋਨੀ ਵਿਚ ਰਹਿ ਰਹੇ ਸਨ। ਜਾਣਕਾਰੀ ਅਨੁਸਾਰ ਕਰੋਨਾ ਦੇ ਕਹਿਰ ਤੋਂ ਬਚਣ ਲਈ ਰਿਫਾਇਨਰੀ ਅਧਿਕਾਰੀਆਂ ਵਲੋਂ ਠੇਕੇਦਾਰਾਂ ਨੂੰ ਬਾਹਰੋਂ ਆਏ ਵਿਅਕਤੀਆਂ ਦਾ ਕਰੋਨਾ ਟੈਸਟ ਕਰਾਉਣ ਦੀ ਹਦਾਇਤ ਕੀਤੀ ਗਈ ਸੀ। ਇਸੇ ਤਹਿਤ ਕੁੱਝ ਦਿਨ ਪਹਿਲਾਂ ਉਕਤ ਕਾਲੋਨੀ ਵਿਚ ਠਹਿਰੇ ਇਨ੍ਹਾਂ ਵਿਅਕਤੀਆਂ ਦਾ ਕਰੋਨਾ ਟੈਸਟ ਕੀਤਾ ਗਿਆ ਸੀ। ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸੀਨੀਅਰ ਮੈਡੀਕਲ ਅਫਸਰ ਗੁਰਜੀਤ ਸਿੰਘ ਨੇ ਦੱਸਿਆ ਕਿ ਰਿਫਾਇਨਰੀ ਦੇ ਬਾਹਰ ਬਣੀ ਇਕ ਪ੍ਰਾਈਵੇਟ ਕਲੋਨੀ ਵਿਚ ਰਹਿ ਰਹੇ ਮਜ਼ਦੂਰਾਂ ਦੇ ਲਏ ਗਏ ਸੈਂਪਲਾਂ ਵਿਚੋਂ ਅੱਜ 30 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦਾ ਪਤਾ ਚੱਲਦੇ ਹੀ ਪ੍ਰਸ਼ਾਸਨ ਦੀ ਨੀਂਦ ਉਡ ਗਈ ਹੈ।