ਪੱਤਰ ਪ੍ਰੇਰਕ
ਫ਼ਤਿਹਗੜ੍ਹ ਚੂੜੀਆਂ, 10 ਫਰਵਰੀ
ਹਲਕਾ ਫ਼ਤਿਹਗੜ੍ਹ ਚੂੜੀਆਂ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਚੋਣ ਨੇ ਫੈ਼ਸਲਾ ਕਰਨਾ ਹੈ ਕਿ ਪੰਜਾਬ ਦੀ ਵਾਗਡੋਰ ਸੂਬੇ ਵਿੱਚ ਕਥਿਤ ਤੌਰ ’ਤੇ ਮਾਫ਼ੀਆ ਰਾਜ ਪੈਦਾ ਕਰਨ ਵਾਲੇ ਸੁਖਬੀਰ-ਮਜੀਠੀਆ ਕੋਲ ਹੋਵੇ, ਬਹੁਕੌਮੀ ਕੰਪਨੀਆਂ ਦੇ ਏਜੰਟ ਕੇਜਰੀਵਾਲ ਦੇ ਹੱਥ ਹੋਵੇ ਅਤੇ ਜਾਂ ਫਿਰ 111 ਦਿਨਾਂ ਦੇ ਥੋੜ੍ਹੇ ਜਿਹੇ ਅਰਸੇ ਦੌਰਾਨ ਇਤਿਹਾਸਕ ਫੈ਼ਸਲੇ ਲੈਣ ਵਾਲੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰ ਵਿਕਾਸ ਪੁਰਖ ਚਰਨਜੀਤ ਸਿੰਘ ਚੰਨੀ ਨੂੰ ਹੀ ਸੂਬੇ ਦਾ ਮੁੱਖ ਮੰਤਰੀ ਬਣਾਉਣਗੇ। ਸ੍ਰੀ ਬਾਜਵਾ ਨੇ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਦੇ 9 ਨੰਬਰ ਵਾਰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਹੀ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ।