ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਅਪਰੈਲ
ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਵਲੋਂ ਕਿਸਾਨੀ ਸੰਘਰਸ਼ ਦੀ ਸਫ਼ਲਤਾ ਲਈ ਅਰਦਾਸ ਕਰਨ ਉਪਰੰਤ ਪਲੇਠੀ ਵਿਸ਼ਾਲ ਕਾਨਫਰੰਸ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕੀਤੀ ਗਈ। ਕਾਨਫਰੰਸ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਜਿਥੇ ਪੰਜਾਬ ਦੇ ਪੰਥ ਹਿਤੈਸ਼ੀਆਂ ਨੂੰ ਪੰਜਾਬ ਦੇ ਹਿੱਤਾਂ ਲਈ ਸਾਂਝਾ ਮੁਹਾਜ ਉਸਾਰਨ ਦਾ ਸੱਦਾ ਦਿੱਤਾ ਹੈ ਉਥੇ ਜੋਸ਼ ਭਰੇ ਲਹਿਜ਼ੇ ਵਿਚ ਇਹ ਐਲਾਨ ਵੀ ਕੀਤਾ ਕਿ ਉਹ ਜਿਊਂਦੇ ਜੀਅ ਬਾਦਲਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਦੀ ਪ੍ਰਧਾਨਗੀ ਹੇਠ ਹੋਈ ਪਲੇਠੀ ਕਾਨਫਰੰਸ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਤੇ ਪੰਜਾਬ ਨਾਲ ਵੱਡਾ ਧ੍ਰੋਹ ਕੀਤਾ ਹੈ। ਪੰਥਕ ਏਜੰਡਿਆਂ ਤੋਂ ਪਾਸਾ ਵੱਟਕੇ ਸੁਖਬੀਰ ਬਾਦਲ ਨੇ ਕੌਮ ਦੀ ਜਬਰਦਸਤ ਤਾਕਤ ਨੂੰ ਬੇਹੱਦ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਲਾਂ ਦੀ ਟਰਾਂਸਪੋਰਟ ਜਿਉਂ ਦੀ ਤਿਉਂ ਹੈ, ਕੇਬਲ ਮਾਫੀਆ, ਰੇਤ ਮਾਫੀਆ ਤੇ ਹੋਰ ਭ੍ਰਿਸ਼ਟ ਘਾਲੇਮਾਲੇ ਜਾਰੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਅਜੇ ਤੱਕ ਛੋਹਿਆ ਵੀ ਨਹੀਂ ਗਿਆ। ਕਿਸਾਨਾਂ ਦੇ ਸੰਘਰਸ਼ ਲਈ ਸ੍ਰੀਪਦਮ, ਵਿਭੂਸ਼ਨ ਅਵਾਰਡ ਵਾਪਸ ਕਰਨ ਵਾਲੇ ਸ੍ਰੀ ਢੀਂਡਸਾ ਨੇ ਭਾਜਪਾ ਦੀ ਤਿੱਖੀ ਅਲੋਚਨਾ ਕੀਤੀ। ਸਾਬਕਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਉਪਰ ਝੂਠ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਅੱਜ ‘‘ ਬਾਦਲ ਭਜਾਓ-ਅਕਾਲੀ ਦਲ ਬਚਾਓ’’ ਅਤੇ ‘‘ਕਾਂਗਰਸ ਭਜਾਓ- ਪੰਜਾਬ ਬਚਾਓ ’’ ਦੇ ਨਾਅਰੇ ਗੂੰਜ਼ ਰਹੇ ਸਨ। ਕਾਨਫਰੰਸ ਨੂੰ ਪਾਰਟੀ ਆਗੂਆਂ ਗੁਰਬਚਨ ਸਿੰਘ ਬਚੀ, ਅਬਦੁਲ ਗੁਫਾਰ ਸਾਬਕਾ ਮੰਤਰੀ, ਸੁਖਵੰਤ ਸਿੰਘ ਸਰਾਓ, ਅਜੀਤ ਸਿੰਘ ਚੰਦੂਰਾਈਆਂ, ਹਰਦੇਵ ਸਿੰਘ ਰੋਗਲਾ ਸ਼੍ਰੋਮਣੀ ਕਮੇਟੀ ਮੈਂਬਰ, ਮਲਕੀਤ ਸਿੰਘ ਚੰਗਾਲ ਜਿਲ੍ਹਾ ਪ੍ਰਧਾਨ ਐਸੀ ਵਿੰਗ, ਮਹੁੰਮਦ ਤੂਫੈਲ, ਪ੍ਰਿਤਪਾਲ ਸਿੰਘ ਹਾਂਡਾ, ਰਣਧੀਰ ਸਿੰਘ ਸਮੂਰਾਂ, ਸਤਗੁਰ ਸਿੰਘ ਨਮੋਲ, ਗੁਰਤੇਜ ਸਿੰਘ ਝਨੇੜੀ, ਵਿਜੈ ਸਾਹਨੀ, ਮਨਿੰਦਰ ਸਿੰਘ ਲਖਮੀਰਵਾਲਾ, ਕੁਲਦੀਪ ਸਿੰਘ ਬੁੱਗਰ, ਜਸਵਿੰਦਰ ਸਿੰਘ ਪਿ੍ਰੰਸ, ਹਰਪ੍ਰੀਤ ਸਿੰਘ ਢੀਂਡਸਾ ਯੂਥ ਆਗੂ, ਸੰਦੀਪ ਦਾਨੀਆ, ਹਰਪਾਲ ਖਡਿਆਲ,ਚਮਨਦੀਪ ਸਿੰਘ ਮਿਲਖੀ, ਵਿਜੈ ਲੰਕੇਸ਼ ਕੌਸਲਰ, ਚੇਅਰਮੈਂਨ ਜੀਤੀ ਜਨਾਲ, ਗੁਰਜੰਟ ਸਿੰਘ ਕਲੇਰਾਂ, ਐਡਵੋਕੇਟ ਹਰਕੇਵਲ ਸਿੰਘ ਸੰਜੂਮਾਂ, ਐਡਵੋਕੇਟ ਅਮਨਦੀਪ ਸਿੰਘ ਕਲੇਰਾਂ, ਗਿਆਨ ਸਿੰਘ ਬਾਵਾ, ਐਡਵੋਕੇਟ ਹਰਦੀਪ ਸਿੰਘ ਖੱਟੜਾ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਬਲਵੰਤ ਸਿੰਘ ਢੀਂਡਸਾ, ਐਡਵੋਕੇਟ ਮਹਿੰਦਰ ਸਿੰਘ ਗਿੱਲ, ਹਰਜੀਤ ਸਿੰਘ ਮੰਗਵਾਲ ਕਿਸਾਨ ਆਗੂ, ਸੋਨੀ ਮੰਡੇਰ, ਮਹੀਪਾਲ ਭੁਲਣ ਸਾਬਕਾ ਚੇਅਰਮੈਨ ਖਨੌਰੀ, ਗੁਰਸੰਤ ਸਿੰਘ ਭੁਟਾਲ, ਕੇਵਲ ਸਿੰਘ ਜਲਾਨ, ਅਮਰ ਸਿੰਘ ਚਹਿਲ, ਏ ਪੀ ਸਿੰਘ, ਸਰਬਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਸੰਗਰੂਰ, ਹਰਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਬਾਲੀਆਂ, ਇੰਦਰਜੀਤ ਸਿੰਘ ਤੂਰ, ਗੁਰਮੀਤ ਸਿੰਘ ਜੌਹਲ, ਗੁਰਵਿੰਦਰ ਸਿੰਘ ਗੋਗੀ ਪੁੰਨਾਂਵਾਲ, ਗੁਰਸਿਮਰਤ ਸਿੰਘ ਜਖੇਪਲ, ਰੂਪ ਸਿੰਘ ਸ਼ੇਰੋਂ, ਬੀਬੀ ਹਰਦੀਪ ਕੌਰ ਰਾਏਧਰਾਨਾ, ਗੁਰਜੀਵਨ ਸਿੰਘ ਸਰੌਦ, ਗੁਰਜੰਟ ਸਿੰਘ ਦੁੱਗਾਂ, ਹਰਭਜਨ ਸਿੰਘ ਦੁੱਗਾਂ, ਗੁਰਦਿਆਲ ਸਿੰਘ ਚੱਠਾ, ਸੁਖਦੇਵ ਸਿੰਘ ਭਲਵਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਮੋਹਤਬਰ ਅਤੇ ਲੋਕ ਸ਼ਾਮਲ ਸਨ।