ਮਿਹਰ ਸਿੰਘ
ਕੁਰਾਲੀ, 12 ਅਗਸਤ
ਸ਼ਹਿਰ ਦੀ ਰੇਲਵੇ ਕਲੋਨੀ ਵਿੱਚ ਸਥਿੱਤ ਇੱਕ ਘਰ ਦੀ ਵਾਸ਼ਿੰਗ ਮਸ਼ੀਨ ਵਿੱਚ ਅਜਗਰ ਮਿਲਣ ਕਾਰਨ ਲੋਕ ਸਹਿਮ ਗਏ। ਸਪੇਰੇ ਨੂੰ ਬੁਲਾ ਕੇ ਅਜਗਰ ਨੂੰ ਕਢਵਾਇਆ ਗਿਆ। ਰੇਲਵੇ ਕਰਮਚਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਨਹਾਉਣ ਤੋਂ ਪਹਿਲਾਂ ਆਪਣੇ ਕੱਪੜੇ ਧੋਣ ਲਈ ਵਾਸ਼ਿਗ ਮਸ਼ੀਨ ਵਿੱਚ ਪਾਉਣ ਗਿਆ ਸੀ। ਇਸੇ ਦੌਰਾਨ ਉਸ ਨੇ ਦੇਖਿਆ ਕਿ ਮਸ਼ੀਨ ਵਿੱਚ ਵੱਡੇ ਅਕਾਰ ਦਾ ਅਜਗਰ ਕੁਝ ਕੱਪੜਿਆਂ ਵਿੱਚ ਲਿਪਟਿਆ ਪਿਆ ਹੈ ਜਿਸ ਨੂੰ ਦੇਖ ਕੇ ਊਹ ਅਤੇ ਕਲੋਨੀ ਵਾਸੀ ਘਬਰਾ ਗਏ। ਇਸੇ ਦੌਰਾਨ ਸਪੇਰੇ ਨੂੰ ਬੁਲਾਇਆ ਗਿਆ ਜਿਸ ਨੇ ਵਾਸ਼ਿੰਗ ਮਸ਼ੀਨ ਨੂੰ ਘਰ ਤੋਂ ਬਾਹਰ ਖੁਲ੍ਹੇ ਮੈਦਾਨ ਵਿੱਚ ਲਿਜਾ ਕੇ ਅਜਗਰ ਨੂੰ ਕਾਬੂ ਕੀਤਾ।