ਚੰਡੀਗੜ੍ਹ: ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਪਿਛਲੇ ਦੋ ਵਿੱਤੀ ਵਰ੍ਹੇ 2020-21 ਅਤੇ 2021-22 ਦੌਰਾਨ ਸੂਬੇ ’ਚ ਊਰਜਾ ਦੀ ਸਹੀ ਵਰਤੋਂ, ਸੁਚੱਜੇ ਪ੍ਰਬੰਧਨ ਅਤੇ ਊਰਜਾ ਸੰਭਾਲ ਲਈ ਸੁਹਿਰਦ ਯਤਨ ਕਰਨ ਵਾਲੇ ਖਪਤਕਾਰਾਂ ਤੇ ਇਕਾਈਆਂ ਤੋਂ ਰਾਜ ਪੱਧਰੀ ਊਰਜਾ ਸੰਭਾਲ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। -ਟਨਸ