ਬੇਅੰਤ ਸਿੰਘ ਸੰਧੂ
ਪੱਟੀ, 4 ਜਨਵਰੀ
ਅੱਜ ਦਿਨ ਦਿਹਾੜੇ ਇਸ ਸ਼ਹਿਰ ਦੀ ਅਨਾਜ ਮੰਡੀ ਦੇ ਸਾਹਮਣੇ ਬੈਂਕ ਆਫ਼ ਬੜੌਦਾ ਅੰਦਰ ਹਥਿਆਰਬੰਦ ਲੁਟੇਰੇ ਡਾਕਾ ਮਾਰ ਕੇ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਬਰਾਂਚ ਮੈਨੇਜਰ ਕਮਲਦੀਪ ਮਨਾਇਕ ਨੇ ਦੱਸਿਆ ਕਿ ਕਰੀਬ 1:55 ਮਿੰਟ ’ਤੇ ਪਿਸਤੌਲਾਂ ਸਮੇਤ ਚਾਰ ਲੁਟੇਰੇ ਆਏ ਅਤੇ ਬੈਂਕ ਦੇ ਗਾਰਡ ਕੋਲੋਂ ਬੰਦੂਕ ਖੋਹਣ ਤੋਂ ਬਾਅਦ ਕੈਸ਼ੀਅਰ ਤੋਂ 10-15 ਲੱਖ ਰੁਪਏ ਲੁੱਟ ਕੇ ਲੈ ਗਏ। ਲੁਟੇਰੇ ਬੈਂਕ ਗਾਰਡ ਦੀ 12 ਬੋਰ ਬੰਦੂਕ, ਬੈਂਕ ਦਾ ਨੈੱਟਵਰਕ ਮੌਡਮ, ਡੀਵੀਡੀਆਰ, ਬੈਂਕ ਮੁਲਾਜ਼ਮਾਂ ਦੇ ਨਿੱਜੀ ਬੈਗ ਅਤੇ ਬਰਾਂਚ ਦੀ ਚਾਬੀਆਂ ਵੀ ਖੋਹ ਕੇ ਲਏ ਗਏ। ਇਸ ਵਾਰਦਾਤ ਸਬੰਧੀ ਡੀਐੱਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।