ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 18 ਸਤੰਬਰ
ਪਾਵਰਕੌਮ ਮ੍ਰਿਤਕ ਮੁਲਾਜ਼ਮ ਆਸ਼ਰਿਤ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੱਜ ਪਟਿਆਲਾ ਵਿਖੇ ਪਾਵਰਕੌਮ ਦੇ ਹੈੱਡ ਆਫਿਸ ਦੇ ਅੱਗੇ ਤੇ ਉਸ ਦੀ ਇਮਾਰਤ ਉਪਰ ਪ੍ਰਦਰਸ਼ਨ ਜਾਰੀ ਰੱਖਿਆ। ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਪੈਟਰੋਲ ਤੇ ਡੀਜ਼ਲ ਨਾਲ ਲੈ ਕੇ ਇਮਾਰਤ ’ਤੇ ਬੈਠੇ ਹਨ। ਇਸ ਦੌਰਾਨ ਉਨ੍ਹਾਂ ਨੇ ਮਾਲ ਰੋਡ ਵੀ ਜਾਮ ਕਰਦ ਦਿੱਤੀ ਹੈ। ਇਹ ਜਥੇਬੰਦੀ ਪਾਵਰਕੌਮ ਪਾਸੋਂ ਨੌਕਰੀਆਂ ਦੀ ਮੰਗ ਕਰ ਰਹੀ ਹੈ।