ਖੇਤਰੀ ਪ੍ਰਤੀਨਿਧ
ਪਟਿਆਲਾ, 14 ਮਈ
ਖਾਲਿਸਤਾਨ ਦੇ ਮੁੱਦੇ ’ਤੇ 29 ਅਪਰੈਲ ਨੂੰ ਪਟਿਆਲਾ ਵਿੱਚ ਦੋ ਧਿਰਾਂ ਦਰਮਿਆਨ ਹੋਏ ਟਕਰਾਅ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨਿਹੰਗ ਬਲਵਿੰਦਰ ਸਿੰਘ ਅਜਨਾਲੀ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲੀ ਪੰਦਰਾਂ ਦਿਨ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਰਿਹਾ ਹੈ, ਪਰ ਉਸ ਦੀ ਗੋਲੀ ਨਹੀਂ ਕੱਢੀ ਗਈ। ਡਾਕਟਰਾਂ ਦਾ ਤਰਕ ਹੈ ਕਿ ਗੋਲੀ ਪੱਟਾਂ ਦੇ ਵਿਚਕਾਰ ਫਸੀ ਹੋਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਐੱਸਐੱਸਪੀ ਦੀਪਕ ਪਾਰਿਕ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੂੰ ਗੋਲੀ ਕੁਲਵਾਣੂ ਵਾਸੀ ਹੁਸਨਪ੍ਰੀਤ ਹੁਸਨ ਨਾਂ ਦੇ ਨੌਜਵਾਨ ਨੇ ਮਾਰੀ ਸੀ। ਉਸ ਨੂੰ ਤਿੰਨ ਸਾਥੀਆਂ ਨਿਮੇਸ਼, ਯਸ਼ਦੇਵ ਅਤੇ ਕੁਸ਼ਲ ਸਮੇਤ ਗ੍ਰਿ੍ਫ਼ਤਾਰ ਕੀਤਾ ਹੈ। ਗੋਲੀ ਲਈ ਵਰਤਿਆ ਪਿਸਤੌਲ ਵੀ ਬਰਾਮਦ ਕਰ ਲਿਆ।