ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਜਨਵਰੀ
ਥਾਣਾ ਅਨਾਜ ਮੰਡੀ ਨੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੈਂਟਰ ਵਿੱਚੋਂ 6300 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। ਡੀਐੱਸਪੀ ਸਿਟੀ-2 ਸੌਰਵ ਜਿੰਦਲ ਨੇ ਦੱਸਿਆ ਕਿ ਇਹ ਬਰਾਮਦਗੀ ਬਾਰਨ ਪਿੰਡ ਕੋਲੋਂ ਕੀਤੀ ਗਈ ਹੈ ਪਰ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਬਰਾਮਦ ਕੀਤੀ ਸ਼ਰਾਬ ਫਸਟ ਚੁਆਇਸ ਹਰਿਆਣਾ ਨਾਲ ਸਬੰਧਤ ਹੈ।