ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਮਾਰਚ
ਪਟਿਆਲਾ ਦੇ ਐੱਸਐੱਸਪੀ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਦੇ ਵੱਖ ਵੱਖ ਥਾਣਿਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਵੱਡੀ ਗਿਣਤੀ ਵਿਚ ਨਸ਼ੀਲੇ ਪਦਾਰਥ ਬਰਾਮਦ ਕਰਕੇ 12 ਬਾਰਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਰ ਸੌ ਪੁਲੀਸ ਮੁਲਾਜ਼ਮਾਂ ਦੀ ਇਸ ਸਾਂਝੀ ਟੀਮ ਵੱਲੋਂ ਬਾਰਾਂ ਕਿਲੋ ਪੋਸਤ, ਡੇਢ ਸੌ ਗਰਾਮ ਅਫੀਮ, ਤਿੰਨ ਸੌ ਗਰਾਮ ਗਾਂਜਾ, 11 ਗਰਾਮ ਸਮੈਕ, 60 ਲਿਟਰ ਲਾਹਣ ਅਤੇ ਵੀਹ ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਐੱਸਐੱਸਪੀ ਨੇ ਦੱਸਿਆ ਕਿ ਇਸ ਦੌਰਾਨ ਥਾਣਾ ਕੋਤਵਾਲੀ ਪਟਿਆਲਾ, ਥਾਣਾ ਅਰਬਨ ਅਸਟੇਟ, ਥਾਣਾ ਤਿ੍ਪੜੀ, ਥਾਣਾ ਸਦਰ ਪਟਿਆਲਾ, ਥਾਣਾ ਸਿਟੀ ਸਮਾਣਾ, ਥਾਣਾ ਪਾਤੜਾਂ, ਥਾਣਾ ਸਿਵਲ ਲਾਈਨ ਪਟਿਆਲਾ ਅਤੇ ਥਾਣਾ ਸਿਟੀ ਰਾਜਪੁਰਾ ਸਮੇਤ ਹੋਰ ਥਾਣਿਆਂ ਦੀ ਪੁਲੀਸ ਮੁਲਾਜ਼ਮ ਸ਼ਾਮਲ ਰਹੇ।