ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
ਨੇੜਲੇ ਪਿੰਡ ਪ੍ਰਤਾਪਗੜ੍ਹ ਦੇ ਸ਼ਹੀਦ ਕਿਸਾਨ ਜਗੀਰ ਸਿੰਘ ਦੇ ਅੱਜ ਪਟਿਆਲਾ ਵਿਖੇ ਗਏ ਭੋਗ ਮੌਕੇ ਪੁੱਜੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਹਫ਼ਤੇ ਦੇ ਵਿੱਚ ਕਿਸਾਨ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਯੋਗਤਾ ਦੇ ਮੁਤਾਬਕ ਸਰਕਾਰੀ ਨੌਕਰੀ ਦੇਵੇਗੀ। ਇਸ ਭੋਗ ਸਮਾਗਮ ਮੌਕੇ ਕਿਸਾਨ ਨੇਤਾ ਬੂਟਾ ਸਿੰਘ ਸ਼ਾਦੀਪੁਰ, ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਆਪ ਆਗੂ ਕੁਲਤਾਰ ਸਿੰਘ ਸੰਧਵਾਂ, ਕਾਂਗਰਸ ਆਗੂ ਹੈਰੀਮਾਨ ਅਕਾਲੀ ਦਲ ਡੀ ਦੇ ਆਗੂ ਤੇਜਿੰਦਰਪਾਲ ਸਿੰਘ ਸੰਧੂ, ਆਪ ਆਗੂ ਇੰਦਰਜੀਤ ਸਿੰਘ ਸੰਧੂ ਸਮੇਤ ਕਈ ਹੋਰ ਆਗੂ ਮੌਜੂਦ ਸਨ।