ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਮਈ
ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਚੌਵੀ ਘੰਟਿਆਂ ‘ਚ ਕਰੋਨਾ ਨਾਲ਼ 30 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 11 ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਤਿੰਨ ਮਰੀਜ਼ਾਂ ਦਾ ਸਬੰਧ ਹੋਰ ਵੱਖ ਵੱਖ ਰਾਜਾਂ ਨਾਲ ਹੈ। ਬਾਕੀ ਸਾਰੇ ਪੰਜਾਬ ਦੇ ਹੀ ਵੱਖ ਵੱਖ ਜ਼ਿਲ੍ਹਿਆਂ ਤੋਂ ਹਨ।