ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਮਈ
ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਚੌਵੀ ਘੰਟਿਆਂ ‘ਚ 22 ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 12 ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਇਕ ਬਾਹਰਲੇ ਸੂਬੇ ਤੋਂ ਸੀ, ਜਦਕਿ 10 ਮ੍ਰਿਤਕਾਂ ਦਾ ਸਬੰਧ ਪੰਜਾਬ ਦੇ ਹੀ ਵੱਖ ਵੱਖ ਜ਼ਿਲ੍ਹਿਆਂ ਨਾਲ ਹੈ। ਯਾਦ ਰਹੇ ਕਿ ਇਸ ਹਸਪਤਾਲ ਵਿੱਚ ਪੰਜਾਬ ਦੇ ਦਰਜਨ ਭਰ ਜ਼ਿਲ੍ਹਿਆਂ ਸਮੇਤ ਕੁਝ ਗੁਆਂਢੀ ਰਾਜਾਂ ਤੋਂ ਵੀ ਮਰੀਜ਼ ਦਾਖਲ ਹਨ। ਮ੍ਰਿਤਕਾਂ ਦਾ ਅੰਕੜਾ ਕਈ ਦਿਨਾਂ ਬਾਅਦ ਹੇਠਾਂ ਆਇਆ ਹੈ। ਨਹੀਂ ਤਾਂ ਲਗਾਤਾਰ ਕਈ ਦਿਨਾਂ ਤੋਂ ਮੌਤਾਂ ਦਾ ਅੰਕੜਾ 35 ਦੇ ਨੇੜੇ ਸੀ।