ਪੱਤਰ ਪ੍ਰੇਰਕ
ਅਟਾਰੀ, 17 ਮਈ
ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਹੋਇਆ ਪਾਕਿਸਤਾਨੀ ਕੈਦੀ ਅੱਜ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ਰਸਤੇ ਵਤਨ ਪਰਤਿਆ। ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਅਨਿਲ ਚੌਹਾਨ ਨੇ ਪਾਕਿਸਤਾਨੀ ਕੈਦੀ ਨੂੰ ਪਾਕਿਸਤਾਨੀ ਰੇਂਜਰ ਦੇ ਡਿਪਟੀ ਸੁਪਰਡੈਂਟ ਮੁਹੰਮਦ ਫੈਜ਼ਲ ਦੇ ਹਵਾਲੇ ਕੀਤਾ। ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਰਿਹਾਅ ਹੋਇਆ ਪਾਕਿਸਤਾਨੀ ਕੈਦੀ ਅਲੀ ਰਾਜਾ ਪੁੱਤਰ ਮੁਹੰਮਦ ਅਲਵਰ ਵਾਸੀ ਕਾਹਨਾ, ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ, ਜੋ ਭਾਰਤ-ਪਾਕਿਸਤਾਨ ਸਰਹੱਦ ਨੂੰ ਗ਼ੈਰਕਾਨੂੰਨੀ ਢੰਗ ਨਾਲ ਪਾਰ ਕਰ ਕੇ 15 ਅਗਸਤ, 2017 ਨੂੰ ਭਾਰਤੀ ਖੇਤਰ ਵਿੱਚ ਦਾਖ਼ਲ ਹੋਇਆ ਸੀ। ਉਸ ਖ਼ਿਲਾਫ਼ ਥਾਣਾ ਵਲਟੋਹਾ ਵਿੱਚ 3/34 ਆਈਪੀਸੀ ਤੇ 14 ਐੱਫ ਐਕਟ ਤਹਿਤ ਕੇਸ ਦਰਜ ਸੀ।