ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 7 ਜੂਨ
ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 10 ਬਟਾਲੀਅਨ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਤੋਂ ਕਾਬੂ ਕੀਤਾ ਨੌਜਵਾਨ ਬੀਤੀ ਦੇਰ ਸ਼ਾਮ ਪਾਕਿਸਤਾਨੀ ਰੇਂਜਰਾਂ ਨੂੰ ਸੌਂਪ ਦਿੱਤਾ। ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 10 ਬਟਾਲੀਅਨ ਹੈੱਡਕੁਆਟਰ ਸ਼ਿਕਾਰ ਮਾਛੀਆਂ ਦੀ ਬੀਓਪੀ ਬਸੰਤਰ ’ਤੇ ਤਾਇਨਾਤ ਜਵਾਨਾਂ ਨੇ ਬੀਤੇ ਦਿਨ ਆਈਬੀ ਬੁਰਜੀ ਨੰਬਰ 47/04 ਰਾਹੀਂ ਭਾਰਤੀ ਹੱਦ ’ਚ ਆਏ ਇੱਕ ਨੌਜਵਾਨ ਨੂੰ ਕਾਬੂ ਕੀਤਾ ਸੀ। ਬੀਐੱਸਐੱਫ ਜਵਾਨਾਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਨੌਜਵਾਨ ਨੇ ਆਪਣੀ ਪਛਾਣ ਮੁਰਤਜ਼ਾ ਅਲੀ (16) ਪੁੱਤਰ ਇਸ਼ਤਫਾਕ ਅਲੀ ਵਾਸੀ ਮੁਸਲਮਾਨੀਆਂ (ਪਾਕਿਸਤਾਨ) ਵਜੋਂ ਦੱਸੀ। ਉਸ ਨੇ ਦੱਸਿਆ ਕਿ ਉਹ ਗ਼ਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤ ਵਾਲੇ ਪਾਸੇ ਆ ਗਿਆ ਹੈ। ਇਸ ਮਗਰੋਂ ਬੀਐੱਸਐੱਫ ਨੇ ਉਸ ਨੂੰ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ।